Tuesday, March 24, 2026

ਕਣਕ ਦੀ ਵਾਢੀ ਲਈ ਹੁਣ ਤੋਂ ਹੀ ਵਿਉਂਤਬੰਦੀ ਦੀ ਲੋੜ

ਲੌਂਗੋਵਾਲ, 26 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਕਰਫਿਊ ਦੌਰਾਨ ਜਿਥੇ ਸਰਕਾਰ ਵਲੋਂ 14 Kissan1ਅਪ੍ਰੈਲ ਤੱਕ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੇ ਹੁਕਮ ਦਿੱਤੇ ਗਏ ਹਨ।ਉਥੇ ਕਣਕ ਦੀ ਪੱਕੀ ਫਸਲ ਦੀ ਵਾਢੀ ਵੀ ਹਾਕਾਂ ਮਾਰ ਰਹੀ ਹੋਵੇਗੀ।ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਸਵਿੰਦਰ ਸੋਮਾ, ਰਣਜੀਤ ਸਿੰਘ, ਅਜਾਇਬ ਸਿੰਘ ਤੇ ਸੁਰਜੀਤ ਬਟੂਹਾ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਬਲਬੀਰ ਚੰਦ ਲੌਂਗੋਵਾਲ, ਜੁਝਾਰ ਲੌਂਗੋਵਾਲ ਦੇਸ ਭਗਤ ਯਾਦਗਾਰ ਦੇ ਕਮਲਜੀਤ ਵਿੱਕੀ, ਸੁਖਪਾਲ ਬਾਜਵਾ, ਲਖਵੀਰ ਲੌਂਗੋਵਾਲ, ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਲੌਂਗੋਵਾਲ, ਹਰਦੇਵ ਸਿੰਘ ਦੁੱਲਟ ਤੇ ਬੀਰਬਲ ਸਿੰਘ ਆਦਿ ਆਗੂਆਂ ਨੇ ਵਾਢੀ ਲਈ ਹੁਣ ਤੋ ਹੀ ਵਿਉਂਤਬੰਦੀ ਕਰਨ ਲਈ ਕਿਸਾਨਾਂ ਨੂੰ ਤਿਆਰ ਰਹਿਣ ਲਈ ਕਿਹਾ ਹੇੈ।
             ਉਨਾਂ ਕਿਹਾ ਕਿ ਇਸ ਬਿਮਾਰੀ ਨੇ ਹਰ ਤਰਾਂ ਦੇ ਕੰਮ-ਕਾਰ, ਕਿੱਤੇ ਅਤੇ ਛੋਟੇ-ਛੋਟੇ ਵਪਾਰ ਚਲਾਉਣ ਵਾਲਿਆਂ, ਮਜਦੂਰਾਂ, ਕਿਸਾਨਾਂ ਅਤੇ ਦੁਕਾਨਦਾਰਾਂ ਨੂੰ ਪ੍ਭਾਵਿਤ ਕੀਤਾ ਹੈ।ਬਿਮਾਰੀ ਦੀ ਦਹਿਸ਼ਤ ਅਤੇ ਮਨੁੱਖੀ ਜੀਵਨ ਵਿੱਚ ਆਈ ਖੜੋਤ ਦਾ ਕਣਕ ਦੀ ਪੱਕੀ ਫਸਲ ‘ਤੇ ਪ੍ਰਭਾਵ ਪੈਂਦਾ ਨਜ਼ਰ ਆ ਰਿਹਾ ਹੈ।ਸੂਬੇ ਦਾ ਵਪਾਰ, ਮਜਦੂਰਾਂ, ਕਿਸਾਨਾਂ ਦਾ ਪੂਰੇ ਸਾਲ ਦਾ ਅਨਾਜ਼ ਅਤੇ ਪਸ਼ੂਆਂ ਲਈ ਤੂੜੀ ਦਾ ਭੰਡਾਰ ਕਣਕ ਦੀ ਫਸਲ ਨਾਲ ਜੁੜਿਆ ਹੋਇਆ ਹੈ।ਆਗੂਆਂ ਨੇ ਸਰਕਾਰ ਤੋਂ ਖੇਤਾਂ ਵਿੱਚ ਰੁਲ ਰਹੀਆਂ ਸਬਜ਼ੀਆਂ, ਦੱਧ ਲਈ ਰਾਹਤ ਪੈਕੇਜ਼ ਅਤੇ ਪੱਕੀ ਖੜ੍ਹੀ ਫਸਲ ਦੀ ਵਾਢੀ ਤੇ ਸੰਭਾਲ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।
              ਚੇਤੇ ਰਹੇ ਵਾਢੀ ਲਈ ਜਿਥੇ ਯੂ.ਪੀ ਅਤੇ ਬਿਹਾਰ ਤੋਂ ਵੱਡੀ ਗਿਣਤੀ ‘ਚ ਕਾਮੇ ਪੰਜਾਬ ਆਉਂਦੇ ਹਨ।ਉਥੇ ਕੰਬਾਈਨਾਂ ਵਾਲਿਆਂ ਦੀ ਰਜ਼ੀ ਰੋਟੀ ਵੀ ਇਸ ਨਾਲ ਜੁੜੀ ਹੋਈ ਹੈ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …