ਪਠਾਨਕੋਟ, 27 ਮਾਰਚ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਦੇ ਵਿਸਥਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਲਗਾਏ ਕਰਫਿਓ ਦੋਰਾਨ
ਜਿਲ੍ਹਾ ਪ੍ਰਸਾਸ਼ਨ ਵੱਲੋਂ ਪਿਛਲੇ ਦੋ ਦਿਨਾਂ ਤੋਂ ਪਠਾਨਕੋਟ ਨਿਵਾਸੀਆਂ ਨੂੰ ਡੋਰ ਟੂ ਡੋਰ ਅਤੇ ਡੇਅਰੀਆਂ ਤੇ ਨਿਰਵਿਘਨ ਦੁੱਧ ਦੀ ਸਪਲਾਈ ਕੀਤੀ ਜਾ ਰਹੀ ਅਤੇ ਅੱਗੇ ਵੀ ਬੰਦ ਦੇ ਦੋਰਾਨ ਇਸੇ ਹੀ ਤਰ੍ਹਾਂ ਦੁੱਧ ਦੀ ਸਪਲਾਈ ਜਾਰੀ ਰਹੇਗੀ, ਲੋਕਾਂ ਨੂੰ ਅਪੀਲ ਹੈ ਕਿ ਡੇਅਰੀਆਂ ਤੇ ਦੁੱਧ ਲੈਣ ਸਮੇਂ ਬਣਾਏ ਸਰਕਲਾਂ ਵਿੱਚ ਹੀ ਖੜੇ ਹੋਣ ਅਤੇ ਹਰੇਕ ਵਿਅਕਤੀ ਤੋਂ ਕਰੀਬ ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਕਰਫਿਓ ਦੋਰਾਨ ਲੋਕਾਂ ਨੂੰ ਦੁੱਧ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਜਿਲ੍ਹਾ ਪ੍ਰਸਾਸਨ ਵੱਲੋਂ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ।ਡੇਅਰੀ ਚਲਾਉਂਣ ਵਾਲੇ ਅਤੇ ਘਰ ਘਰ ਜਾ ਕੇ ਦੁੱਧ ਸਪਲਾਈ ਕਰਨ ਵਾਲੇ ਲੋਕਾਂ ਨੂੰ ਕਰਫਿਓ ਪਾਸ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੁਕਰਵਾਰ ਨੂੰ ਵੇਰਕਾ ਦੁੱਧ ਵੱਲੋਂ 4774 ਲੀਟਰ, ਮਦਰ ਡੇਅਰੀ ਵੱਲੋਂ 3780 ਲੀਟਰ, ਅਮੂਲ ਵੱਲੋਂ 10356 ਲੀਟਰ, ਸਿੰਦੇ ਦੀ ਹੱਟੀ ਤੋਂ 560 ਲੀਟਰ ਦੁੱਧ ਦੀ ਸਪਲਾਈ ਕੀਤੀ ਗਈ ਅਤੇ ਇਸ ਤੋਂ ਇਲਾਵਾ ਵੇਰਕਾ ਕੋਲ 572 ਲੀਟਰ , ਅਮੂਲ ਕੋਲ 200 ਲੀਟਰ ਅਤੇ ਸਿੰਦੇ ਦੀ ਹੱਟੀ ਤੇ 90 ਲੀਟਰ ਦੁੱਧ ਵੱਧ ਗਿਆ।ਉਨ੍ਹਾਂ ਦੱਸਿਆ ਕਿ ਉਪਰੋਕਤ ਵੱਲੋਂ ਸੁਕਰਵਾਰ ਨੂੰ ਸਹਿਰ ਅੰਦਰ 19470 ਲੀਟਰ ਦੁੱਧ ਦੀ ਵਿਕਰੀ ਕੀਤੀ ਗਈ ਅਤੇ 862 ਲੀਟਰ ਦੁੱਧ ਵੱਧ ਗਿਆ।
ਇਸੇ ਹੀ ਤਰ੍ਹਾਂ ਵੱਖ-ਵੱਖ ਗਲੀ ਮੁਹੱਲਿਆਂ ਲਈ ਦੁੱਧ ਦਾ ਕਾਰੋਬਾਰ ਕਰਨ ਵਾਲਿਆਂ ਵੱਲੋਂ ਵੀ ਕਰੀਬ 8 ਹਜਾਰ ਲੀਟਰ ਦੁੱਧ ਦੀ ਸਪਲਾਈ ਘਰ ਘਰ ਕੀਤੀ ਗਈ।ਉਨ੍ਹਾਂ ਕਿਹਾ ਕਿ ਕੁਲਭੂਸਣ ਸ਼ਰਮਾ ਡਿਪਟੀ ਡਾਇਰੈਕਟਰ ਐਨੀਮਲ ਹੈਜਬੈਂਡਰੀ ਦੀ ਦੇਖ-ਰੇਖ ਵਿੱਚ ਦੁੱਧ ਦੀ ਸਪਲਾਈ ਕੀਤੀ ਜਾ ਰਹੀ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media