ਪਠਾਨਕੋਟ, 28 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜਿਲ੍ਹਾ ਪ੍ਰਸਾਸ਼ਨ ਪਠਾਨਕੋਟ ਵੱਲੋਂ ਵੀ ਪੂਰੀ ਮੂਸਤੈਦੀ ਵਰਤੀ ਜਾ ਰਹੀ
ਹੈ। ਭਾਵੇ ਕਿ ਕਰਿਆਨਾ, ਫਲ ਅਤੇ ਸਬਜੀਆਂ ਦੀਆਂ ਦੁਕਾਨਾਂ ਨੂੰ ਸਵੇਰੇ 7 ਤੋਂ ਸਵੇਰੇ 11 ਵਜੇਂ ਤੱਕ ਨਿਰਧਾਰਤ ਸਮੇਂ ਦੋਰਾਨ ਨਿਰਧਾਰਤ ਦੁਕਾਨਾਂ ਖੋਲਣ ਦੀ ਵਿਵਸਥਾ ਕੀਤੀ ਗਈ ਹੈ। ਅੱਜ ਸੂਚਨਾ ਮਿਲਣ ‘ਤੇ ਅਰਸ਼ਦੀਪ ਸਿੰਘ ਐਸ.ਡੀ.ਐਮ ਨੇ ਦੁਪਿਹਰ ਕਰੀਬ 1 ਵਜੇ ਢਾਕੀ ਫਾਟਕ ਨਜਦੀਕ ਸਥਿਤ ਇੱਕ ਸਟੋਰ ਹਿਊਜ ਮਾਰਟ ਸਥਿਤ ਜੋਗਿੰਦਰ ਮਹਾਜਨ ਸਟੋਰ ‘ਤੇ ਪਹੁੰਚ ਕੇ ਉਸ ਨੂੰ ਮੋਕੇ ‘ਤੇ ਬੰਦ ਕਰਵਾਇਆ।ਇਸ ਤੋਂ ਬਾਅਦ ਦੁਕਾਨ ਦੇ ਮਾਲਕ ਰੋਬਿਨ ਮਹਾਜਨ ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਬੁਲਾਇਆ ਗਿਆ ਅਤੇ ਕੋਵਿਡ-19 ਲਈ ਜਾਗਰੂਕ ਕੀਤਾ ਗਿਆ।ਜਿਸ ‘ਤੇ ਦੁਕਾਨਦਾਰ ਵੱਲੋਂ ਲਿਖਤੀ ਮਾਫੀ ਮੰਗੀ ਗਈ।
ਅਰਸ਼ਦੀਪ ਸਿੰਘ ਐਸ.ਡੀ.ਐਮ ਪਠਾਨਕੋਟ ਨੇ ਕਿਹਾ ਕਿ ਅਗਰ ਭਵਿੱਖ ਵਿੱਚ ਕਰਫਿਓ ਦੋਰਾਨ ਕੋਈ ਵੀ ਦੁਕਾਨਦਾਰ ਨਿਰਧਾਰਤ ਸਮੇਂ ਤੋਂ ਬਾਅਦ ਦੁਕਾਨ ਖੋਲਦਾ ਪਾਇਆ ਗਿਆ ਤਾਂ ਨਿਯਮਾਂ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ ਦੁਕਾਨ ਨੂੰ ਸੀਲ ਕੀਤਾ ਜਾਵੇਗਾ ਅਤੇ ਧਾਰਾ-188 ਦੇ ਅਧੀਨ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media