ਐਸ.ਸੀ ਕਮਿਸ਼ਨ ਨੇ ਮਸਲੇ ਦੇ ਹੱਲ ਲਈ ਅਧਿਕਾਰੀਆਂ ਨੂੰ ਹੁਕਮ ਜਾਰੀ
ਸੰਗਰੂਰ/ ਲੌਂਗੋਵਾਲ, 30 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਕੋਰੋਨਾ ਵਾਇਰਸ ਦੇ ਚਲਦਿਆਂ ਲਗਾਏ ਗਏ ਕਰਫਿਊ ਨੂੰ ਲੈ ਕੇ ਬੇਸ਼ੱਕ ਸਰਕਾਰ ਵਲੋਂ
ਲੋਕਾਂ ਨੂੰ ਵੱਖ-ਵੱਖ ਜਰੂਰਤ ਦਾ ਸਮਾਨ ਸਣੇ ਐਮਰਜੈਂਸੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ। ਪਰੰਤੂ ਕੋਈ ਵੀ ਅਲਟਰਾ ਸਾਂਉਡ ਨਾ ਖੁਲਣ ਕਾਰਨ ਗਰਭਵਤੀ ਔਰਤਾਂ ਨੂੰ ਵੱਡੀ ਸਮੱਸਿਆ ਆ ਰਹੀ ਹੈ ਜਿਸ ਕਾਰਨ ਸੁਨਾਮ ਵਿਖੇ ਇਕ ਗਰਭਵਤੀ ਦਲਿਤ ਮਹਿਲਾ ਦੇ ਬੱਚੇ ਦੀ ਮੌਤ ਵੀ ਹੋ ਗਈ ਹੈ।
ਇਸ ਸਬੰਧੀ ਦਲਿਤ ਇਸਤਰੀਆਂ ਨੇ ਸ਼੍ਰੀਮਤੀ ਪੂਨਮ ਕਾਂਗੜਾ ਮੈਂਬਰ ਐਸ.ਸੀ ਕਮਿਸ਼ਨ ਪੰਜਾਬ ਕੋਲ ਫਰਿਆਦ ਕੀਤੀ ਕਿ ਜਿਸ ਤਰਾਂ ਪਟਿਆਲਾ ਵਿਖੇ ਅਲਟਰਾ ਸਾਂਉਡ ਕੀਤੇ ਜਾ ਰਹੇ ਹਨ ਉਸੇ ਤਰ੍ਹਾਂ ਸੰਗਰੂਰ ਵਿਖੇ ਵੀ ਅਲਟਰਾ ਸਾਊਂਡ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ ਜਿਸ ਸਬੰਧੀ ਸ਼੍ਰੀਮਤੀ ਪੂਨਮ ਕਾਂਗੜਾ ਵਲੋਂ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਮਸਲੇ ਦੇ ਹੱਲ ਲਈ ਹੁਕਮ ਜਾਰੀ ਕੀਤੇ ਗਏ ਉਨ੍ਹਾਂ ਇਸ ਸਬੰਧੀ ਡਾ. ਰਾਜ ਕੁਮਾਰ ਸਿਵਲ ਸਰਜਨ ਸੰਗਰੂਰ ਨੂੰ ਕਿਹਾ ਕਿ ਸਿਰਫ਼ ਗਰਭਵਤੀ ਔਰਤਾਂ ਦੇ ਅਲਟਰਾ ਸਾਊਂਡ ਕਰਨ ਲਈ ਉਨ੍ਹਾਂ ਵਲੋਂ ਵੱਖ-ਵੱਖ ਸਮਾਂ ਤੈਅ ਕਰਕੇ ਸਮੂਹ ਅਲਟਰਾ ਸਾਊਂਡ ਵਾਲਿਆਂ ਨੂੰ ਹੁਕਮ ਜਾਰੀ ਕੀਤੇ ਜਾਣ ਅਤੇ ਐਮਰਜੈਂਸੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਇਆ ਜਾਵੇ ਸ਼੍ਰੀਮਤੀ ਪੂਨਮ ਕਾਂਗੜਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁੱਝ ਡਾਕਟਰ ਪਹਿਲਾਂ ਵਾਂਗ ਕੰਮ ਨਹੀਂ ਕਰ ਰਹੇ।ਉਨ੍ਹਾਂ ਸਮੂਹ ਡਾਕਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਰੀਜ਼ਾਂ ਨਾਲ ਅਪਣਾ ਵਰਤਾਅ ਠੀਕ ਰੱਖਣ ਉਨ੍ਹਾਂ ਤੋਂ ਨਫਰਤ ਕਰਨ ਦੀ ਜਗ੍ਹਾ ਕੋਰੋਨਾ ਵਾਇਰਸ ਫੈਲਣ ਦੇ ਲੱਛਣਾਂ ਅਤੇ ਇਸ ਤੋ ਬਚਾਅ ਵਾਰੇ ਜਾਣਕਾਰੀ ਦੇਣ ਸ਼੍ਰੀਮਤੀ ਪੂਨਮ ਕਾਂਗੜਾ ਨੇ ਕਿਹਾ ਕਿ ਜਨਤਾ ਦੀ ਮੁਸ਼ਕਿਲ ਨੂੰ ਦੂਰ ਕਰਨ ਲਈ ਕੈਪਟਨ ਸਰਕਾਰ ਵਚਨਬੱਧ ਹੈ। ਜਨਤਾ ਨੂੰ ਵੀ ਅਪਣੇ ਘਰਾਂ ਅੰਦਰ ਰਹਿ ਕੇ ਅਪਣੀ ਸੁਰੱਖਿਆ ਲਈ ਸਰਕਾਰ ਦੇ ਹਰ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
Punjab Post Daily Online Newspaper & Print Media