ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਇਸੇ ਦੌਰਾਨ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨੇ ਸ਼ਹਿਰ ਦੇ ਵੱਖ-ਵੱਖ
ਹਿਸਿਆਂ ਵਿੱਚ ਜਾ ਕੇ ਗਰੀਬ ਤੇ ਲੋੜਵੰਦਾਂ ਨੂੰ ਰਾਸ਼ਨ ਅਤੇ ਸਬਜ਼ੀ ਵੰਡੀ।ਜਿਸ ਤੋਂ ਪਹਿਲਾਂ ਉਨਾਂ ਨੇ ਟਰੱਸਟ ਦੇ ਬੇਲਦਾਰਾਂ, ਸਫਾਈ ਸੇਵਕਾਂ, ਸੀਵਰਮੈਨਾਂ ਆਦਿ ਮੁਲਾਜ਼ਮਾਂ ਨੂੰ ਵੀ ਇਸ ਸੰਕਟ ਦੀ ਘੜੀ ਰਾਸ਼ਨ ਤਕਸੀਮ ਕੀਤਾ। ਚੇਅਰਮੈਨ ਬੱਸੀ ਵੇਰਕਾ ਤੇ ਮੋਹਕਮਪੁਰਾ ਵੀ ਗਏ ਜਿਥੇ ਉਨਾਂ ਨੇ ਅੇਸ.ਪੀ ਸੁਸ਼ੀਲ ਕੁਮਾਰ, ਕੌਂਸਲਰ ਲਾਡ ਿਪਹਿਲਵਾਨ, ਅਮਰ ਗਿੱਲ, ਮਨਜੀਤ ਸਿੰਘ ਵੇਰਕਾ, ਲਵ ਗਿੱਲ ਆਦਿ ਨਾਲ ਮਿਲ ਕੇ ਜਰੂਰਤਮੰਦਾਂ ਨੂੰ ਰਾਸ਼ਨ ਦੇ ਪੈਕਟ ਅਤੇ ਰਸੂਲਪੁਰ ਕੱਲਰ ਵਿਖੇ ਰੇਹੜੀ ਤੋਂ ਸਬਜ਼ੀ ਖਰੀਦ ਕੇ ਲੋਕਾਂ ਨੂੰ ਵੰਡੀ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media