ਪ੍ਰਵਾਸੀ ਮਜਦੂਰਾਂ ਦੇ ਭੋਜਨ, ਰਹਿਣ ਤੇ ਸਿਹਤ ਸੇਵਾਵਾਂ ਦਾ ਰੱਖਿਆ ਜਾ ਰਿਹੈ ਧਿਆਨ
ਪਠਾਨਕੋਟ, 2 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਚਲ ਰਹੇ ਕਰਫਿਓ ਦੋਰਾਨ ਭਾਰੀ ਸੰਖਿਆ ਵਿੱਚ ਪ੍ਰਵਾਸੀ ਮਜ਼ਦੂਰ ਜੰਮੂ
ਕਸ਼ਮੀਰ ਨੂੰ ਜਾਣ ਲਈ ਪਠਾਨਕੋਟ ਵਿਖੇ ਪਹੁੰਚ ਰਹੇ ਹਨ, ਪਰ ਜੰਮੂ ਕਸਮੀਰ ਦੀ ਸਰਹੱਦ ਕਰਫਿਊ ਦੇ ਚਲਦਿਆਂ ਪੂਰੀ ਤਰ੍ਹਾਂ ਸੀਲ ਕਰ ਦਿੱਤੀ ਗਈ ਹੈ।ਜਿਸ ਕਾਰਨ ਪਠਾਨਕੋਟ ਵਿਖੇ ਪ੍ਰਵਾਸੀ ਮਜਦੂਰਾਂ ਦੀ ਸੰਖਿਆ ਕਰੀਬ ਇੱਕ ਹਜਾਰ ਤੋਂ ਜਿਆਦਾ ਹੋ ਗਈ ਹੈ।ਜਿਲ੍ਹਾ ਪ੍ਰਸਾਸ਼ਨ ਵੱਲੋਂ ਜਿਲ੍ਹਾ ਪਠਾਨਕੋਟ ਵਿੱਚ ਕਰੀਬ 7 ਸਥਾਨਾਂ ‘ਤੇ ਇਨ੍ਹਾਂ ਪ੍ਰਵਾਸੀ ਮਜਦੂਰਾਂ ਦੇ ਰਹਿਣ ਦੀ ਵਿਵਸਥਾ ਕੀਤੀ ਗਈ ਹੈ ਅਤੇ ਹੋਰ ਤਿੰਨ ਸਥਾਨਾਂ ਨੂੰ ਅਡਵਾਂਸ ਵਿੱਚ ਤਿਆਰ ਕੀਤਾ ਗਿਆ ਹੈ।
ਕੋਰੋਨਾ ਵਾਇਰਸ ਕਾਰਣ ਸੋਸ਼ਲ ਡਿਸਟੈਂਸ ਦਾ ਵਿਸ਼ੇਸ ਧਿਆਨ ਰੱਖਿਆ ਜਾ ਰਿਹਾ ਹੈ। ਕਰੀਬ 400 ਵਿਅਕਤੀਆਂ ਵਾਲੇ ਸਥਾਨ ‘ਤੇ ਕਰੀਬ 200 ਵਿਅਕਤੀ ਹੀ ਠਹਿਰਾਏ ਗਏ ਹਨ ਤਾਂ ਜੋ ਜਿਆਦਾ ਮਿਲਵਰਤਨ ਇਨ੍ਹਾਂ ਵਿੱਚ ਨਾ ਹੋਵੇ ਅਤੇ ਇੱਕ ਦੂਜੇ ਤੋਂ ਨਿਰਧਾਰਤ ਦੂਰੀ ਬਣੀ ਰਹੇ।ਕੁੱਝ ਸਥਾਨਾਂ ‘ਤੇ ਪ੍ਰਵਾਸੀ ਮਹਿਲਾਵਾਂ ਅਤੇ ਬੱਚੇ ਵੀ ਹਨ। ਇਨ੍ਹਾਂ ਨੂੰ ਜਿੱਥੇ ਤਿੰਨੋਂ ਸਮੇਂ ਭੋਜਨ ਉਪਲੱਬਧ ਕਰਵਾਇਆ ਜਾ ਰਿਹਾ ਹੈ, ਉਥੇ ਹੀ ਇਨ੍ਹਾਂ ਦੇ ਮੈਡੀਕਲ ਚੈਕਅਪ ਦਾ ਵੀ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਇਸ ਸਬੰਧ ਵਿੱਚ ਜੰਮੂ ਕਸ਼ਮੀਰ ਦੇ ਨਾਲ ਲਗਦੇ ਜਿਲ੍ਹਾ ਕਠੂਆ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਦੂਸਰੇ ਪਾਸੇ ਪਹਿਲਾਂ ਹੀ ਉਨ੍ਹਾਂ ਵੱਲੋਂ ਕਰੀਬ 4 ਤੋਂ 5 ਹਜਾਰ ਪ੍ਰਵਾਸੀ ਮਜਦੂਰਾਂ ਨੂੰ ਕੋਰਿਨਟਾਈਨ ਕਰਕੇ ਉਨ੍ਹਾਂ ਦੇ ਰਹਿਣ ਲਈ ਵਿਵਸਥਾ ਕੀਤੀ ਗਈ ਹੈ ਅਤੇ ਵਿਵਸਥਾ ਹੋਰ ਨਾ ਹੋਣ ਕਰਕੇ ਇਨ੍ਹਾਂ ਪ੍ਰਵਾਸੀ ਮਜਦੂਰਾਂ ਨੂੰ ਪਠਾਨਕੋਟ ਵਿਖੇ ਹੀ ਠਹਿਰਾਇਆ ਜਾਵੇ। ਉਨਾਂ ਨੇ ਸਬੰਧਤ ਜਿਲਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਜਿੱਥੇ ਵੀ ਪ੍ਰਵਾਸੀ ਮਜ਼ਦੂਰ ਹਨ, ਉਨਾਂ ਨੂੰ ਉਥੇ ਹੀ ਰੋਕਿਆ ਜਾਵੇ, ਅਗਰ ਇਹ ਸੰਖਿਆ ਵਧਦੀ ਗਈ ਤਾਂ ਸਥਿਤੀ ਗੰਭੀਰ ਬਣ ਸਕਦੀ ਹੈ।
Punjab Post Daily Online Newspaper & Print Media