ਲੌਂਗੋਵਾਲ, 2 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਸਿੰਘ) – ਕਰੋਨਾ ਵਾਇਰਸ ਮਹਾਂਮਾਰੀ ਕਾਰਨ ਲੱਗੇ 21 ਦਿਨ ਦੇ ਕਰਫਿਉ ਦੌਰਾਨ ਸਥਾਨਕ ਸਬ ਤਹਿਸੀਲ ਵਿਖੇ
ਤਾਇਨਾਤ ਨਾਇਬ ਤਹਿਸੀਲਦਾਰ ਊਸ਼ਾ ਰਾਣੀ ਨੇ ਆਪਣੀ ਤਨਖਾਹ ਵਿੱਚੋਂ ਪਿੰਡ ਸਾਹੋਕੇ, ਬੁੱਗਰ, ਲੌਂਗੋਵਾਲ ਵਿਖੇ ਰੋਜ਼ਮਰਾ ਦੀ ਰੋਜੀ ਰੋਟੀ ਕਮਾ ਕੇ ਆਪਣੇ ਪੇਟ ਪਾਲਣ ਵਾਲਿਆਂ ਨੂੰ ਰਾਸ਼ਨ ਦਿੱਤਾ ਗਿਆ।ਮੈਡਮ ਉੂਸ਼ਾ ਰਾਣੀ ਨੇ ਦੱਸਿਆ ਕਿ ਜਿਥੇ ਸਾਡੀਆਂ ਸਰਕਾਰਾਂ ਮੁਸ਼ਕਲ ਦੀ ਘੜੀ ਸੁਹਿਰਦ ਹਨ, ਉਥੇ ਲੋਕ ਵੀ ਆਪਣੇ ਘਰਾਂ ‘ਚ ਰਹਿ ਕੇ ਸਰਕਾਰ ਦਾ ਸਹਿਯੋਗ ਕਰ ਰਹੇ ਹਨ ਅਤੇ ਇਸ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਦੇ ਲਈ ਆਪਣਾ ਯੋਗਦਾਨ ਪਾ ਰਹੇ ਹਨ।ਧਾਰਮਿਕ ਸੰਸਥਾਵਾਂ, ਕਲੱਬ, ਸੋਸਾਇਟੀਆ, ਪੰਚਾਇਤਾਂ, ਪਿੰਡਾਂ ਦੇ ਸਰਪੰਚ , ਸਰਕਾਰੀ ਮੁਲਾਜ਼ਮ ਲੋਕਾਂ ਦੀ ਮਦਦ ਕਰਨ ਦੇ ਵਿੱਚ ਜੁੱਟੇ ਹੋਏ ਹਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media