Sunday, June 28, 2026

ਕੰਬਾਇਨਾਂ ਤੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਸਬੰਧੀ ਹੁਕਮ ਜਾਰੀ

ਕਪੂਰਥਲਾ, 2 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਦੇ ਫੈਲਣ ਤੋਂ ਬਚਾਅ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉਪਲ ਵੱਲੋਂ ਜ਼ਿਲ੍ਹੇ Combine Harvestਵਿੱਚ ਲਗਾਏ ਕਰਫਿਊ ਦੌਰਾਨ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਦਿੱਤੀਆਂ ਗਈਆਂ ਛੋਟਾਂ ਤਹਿਤ ਹੁਕਮ ਜਾਰੀ ਕੀਤੇ ਹਨ ਕਿ ਸਮੂਹ ਕੰਬਾਇਨਾਂ ਕਟਾਈ ਦੇ ਸੀਜ਼ਨ ਦੌਰਾਨ ਪੂਰਾ ਦਿਨ ਖੇਤਾਂ ਵਿਚ ਚੱਲਣਗੀਆਂ ਅਤੇ ਮੂਵਮੈਂਟ ਪਾਸ ਆਨਲਾਈਨ ਲਿੰਕ https://epasscovid19.pais.net.in/ ਤੋਂ ਬਣਵਾਏ ਜਾ ਸਕਦੇ ਹਨ। ਇਸੇ ਤਰ੍ਹਾਂ ਕੰਬਾਇਨਾਂ ਦੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਸਵੇਰੇ 5 ਵਜੇ ਤੋਂ 8 ਵਜੇ ਤੱਕ ਹੀ ਖੁੱਲਣਗੀਆਂ।ਸਪੇਅਰ ਪਾਰਟਸ ਦੀ ਸਪਲਾਈ ਲਈ ਮੂਵਮੈਂਟ ਪਾਸ ਵੀ ਉਪਰੋਕਤ ਆਨ ਲਾਈਨ ਲਿੰਕ ਤੋਂ ਬਣਵਾਏ ਜਾ ਸਕਦੇ ਹਨ।ਟਰੈਕਟਰਾਂ ਦੀਆਂ ਵਰਕਸ਼ਾਪਾਂ ਸਵੇਰੇ 5 ਵਜੇ ਤੋਂ 8 ਵਜੇ ਤੱਕ ਹੀ ਖੁੱਲ੍ਹਣਗੀਆਂ।ਟਰੈਕਟਰ ਦੀ ਮੁਰੰਮਤ ਵਰਕਸ਼ਾਪ ਦੇ ਅੰਦਰ ਹੀ ਕੀਤੀ ਜਾਵੇਗੀ ਅਤੇ ਇਸ ਦੀ ਡਲੀਵਰੀ ਸ਼ਾਮ 4 ਵਜੇ ਤੋਂ 6 ਵਜੇ ਦੌਰਾਨ ਹੀ ਕੀਤੀ ਜਾਵੇਗੀ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …