ਸੰਦੌੜ੍ਹ, 6 ਅਪਰੈਲ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਪਿੰਡ ਬਿਸ਼ਨਗੜ੍ਹ ਦੀ ਪੰਚਾਇਤ ਵੱਲੋਂ ਸਰਪੰਚ
ਅਮਰਜੀਤ ਕੌਰ ਦੀ ਅਗਵਾਈ ਹੇਠ ਸਾਰੇੇ ਪਿੰਡ ਵਿੱਚ ਸੈਨਾਟਾਈਜ਼ਰ ਦਾ ਛਿੜਕਾਅ ਕੀਤਾ ਗਿਆ।ਪਿੰਡ ਦੇ ਮੋਹਤਵਰ ਜਗਤਾਰ ਸਿੰਘ ਨੇ ਕਿਹਾ ਕਿ ਪਿੰਡ ਦੇੇ ਨਿਵਾਸੀ ਏਕੇ ਦਾ ਸਬੂਤ ਦੇ ਰਹੇ ਹਨ ਅਤੇ ਪ੍ਰਸਾਸ਼ਨ ਦੇ ਨਿਰਦੇਸ਼ਾਂ ਹੇਠ ਪਿੰਡ ਵਿੱਚ ਦਾਖਲ ਹੋਣ ਵਾਲੇੇ ਰਾਹਾਂ ‘ਤੇ ਨੌਜੁਆਨਾਂ ਵੱਲੋਂ ਨਾਕੇ ਲਾਏ ਗਏ ਹਨ।ਇਸੇ ਦੌਰਾਨ ਸਰਪੰਚ ਅਮਰਜੀਤ ਕੌਰ, ਮੋਹਤਬਰ ਜਗਤਾਰ ਸਿੰਘ, ਨਾਕੇ ਦੇ ਪ੍ਰਧਾਨ ਜਿੰਦਰ ਸਿੰਘ, ਸਿਕੰਦਰ ਸਿੰਘ, ਮਹਿਕਦੀਪ ਸਿੰਘ, ਰਫੀ ਮਹੁੰਮਦ, ਉਂਕਾਰ ਸਿੰਘ, ਸਾਹਿਬਜੋਤ ਸਿੰਘ, ਲਖਵਿੰਦਰ ਸਿੰਘ ਲੱਖੀ, ਹੈਪੀ ਬਿਸਨਗੜ੍ਹ, ਹਰਪਾਲ ਸਿੰਘ ਪਾਲਾ ਮੈਂਬਰ, ਹਰਪ੍ਰੀਤ ਸਿੰਘ ਟੈਟੀ, ਪਿੰਦਰ ਗਿੱਲ, ਸਿਮਰਜੀਤ ਸਿੰਘ ਸਿਮੂ, ਦਵਿੰਦਰ ਕਦੂ, ਪਰਮਜੀਤ ਸਿੰਘ ਖਾਲਸਾ, ਬਲਵੰਤ ਸਿੰਘ, ਸਤਵੰਤ ਸਿੰਘ, ਜੁਝਾਰ ਸਿੰਘ, ਮੁਨੂ, ਗੋਪੀ ਅਸਰਫ, ਪਵੀ ਪ੍ਰਧਾਨ ਨੇ ਲੋਕਾਂ ਨੂੰ ਘਰਾਂ ਵਿੱਚ ਰਹਿ ਕੇ ਕੋਰੋਨਾ ਨੂੰ ਹਰਾਉਣ ਦੀ ਅਪੀਲ ਕੀਤੀ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media