ਲੌਂਗੋਵਾਲ, 7 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਸਿੰਘ) – ਇਥੋਂ ਨੇੜਲੇ ਪਿੰਡ ਸ਼ੇਰੋਂ ਮਾਡਲ ਟਾਊਨ-1 ਵਿੱਚ ਇੱਕ ਬੱਚੇ ਦੀ ਕੰਬਾਈਨ ਦੇ ਟਾਇਰ ਹੇਠ ਆਉਣ ਨਾਲ
ਮੌਤ ਹੋ ਗਈ ਹੈ।ਇਹ ਦੁਖਦਾਈ ਘਟਨਾ ਅੱਜ ਸਵੇਰੇ ਉਸ ਸਮੇਂ ਵਾਪਰੀ ਜਦੋਂ ਖੇਡਦਾ-ਖੇਡਦਾ ਮਾਸੂਮ ਕੰਬਾਈਨ ਦੀ ਸਟੱਪਨੀ ਹੇਠ ਆ ਗਿਆ।ਬੱਚੇ ਨੂੰ ਸੰਗਰੂਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਮ੍ਰਿਤਕ ਬੱਚੇ ਦੇ ਚਾਚਾ ਰਾਮਪਾਲ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ ਗਿਆਰਾਂ ਕੁ ਵਜੇ ਉਨ੍ਹਾਂ ਦਾ ਤਿੰਨ ਕੁ ਸਾਲ ਦਾ ਭਤੀਜਾ ਪ੍ਰਦੀਪ ਸਿੰਘ ਵਾਸੀ ਸ਼ੇਰੋਂ ਮਾਡਲ ਟਾਉਨ-1 ਆਪਣੇ ਘਰ `ਚ ਹੀ ਖੇਡ ਰਿਹਾ ਸੀ ਕਿ ਉਹ ਖੇਡਦਾ-ਖੇਡਦਾ ਉਥੇ ਹੀ ਖੜ੍ਹੀ ਕੰਬਾਈਨ ਜਿਸ ਦੇ ਸ਼ਿਕੰਜੇ `ਚ ਕੰਬਾਈਨ ਦੀ ਸਟਪਨੀ ਰੱਖੀ ਹੋਈ ਸੀ `ਤੇ ਕਿਸੇ ਤਰ੍ਹਾਂ ਚੜ੍ਹ ਗਿਆ।ਜਿਸ ਕਾਰਨ ਕੰਬਾਈਨ ਦਾ ਸਟੱਪਨੀ ਵਾਲਾ ਵੱਡਾ ਟਾਇਰ ਬੱਚੇ ਪ੍ਰਦੀਪ ਸਿੰਘ ਦੇ ਉਪਰ ਆ ਡਿੱਗਾ।ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।ਉਨ੍ਹਾਂ ਕਿਹਾ ਕਿ ਬੱਚੇ ਨੂੰ ਇਲਾਜ਼ ਲਈ ਪਹਿਲਾਂ ਸੁਨਾਮ ਦੇ ਅਤੇ ਫਿਰ ਸੰਗਰੂਰ ਦੇ ਇਕ ਨਿੱਜੀ ਹਸਪਤਾਲ `ਚ ਲਿਜਾਇਆ ਗਿਆ, ਪਰ ਉਸ ਨੂੰ ਡਾਕਟਰਾਂ ਵਲੋਂ ਮ੍ਰਿਤਕ ਐਲਾਨ ਦਿੱਤਾ ਗਿਆ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media