Tuesday, November 24, 2026

ਪਰਿਵਾਰ ਤੋਂ ਮਿਲੀ ਵਿਰਾਸਤ ਨੂੰ ਸੰਭਾਲਣ ਲਈ ਯਤਨਸ਼ੀਲ ਚਿੱਤਰਕਾਰਾ ਮੋਹਨਜੀਤ ਕੌਰ

ਲੌਂਗੋਵਾਲ, 6 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਸਿੰਘ) – ਪ੍ਰਸਿੱਧ ਚਿੱਤਰਕਾਰ ਇੰਦਰਜੀਤ ਸਿੰਘ ਮਾਨਸਾ ਦੀ ਭੈਣ ਅਤੇ ਨਾਮਵਰ ਵੀਡੀਓ ਡਾਇਰੈਕਟਰ ਗੁਰਦੀਪ PPNJ0704202003ਸਿੰਘ ਬੰਟੀ ਦੀ ਧਰਮ ਪਤਨੀ ਮੈਡਮ ਮੋਹਨਜੀਤ ਕੌਰ ਨੇ ਹੁਣ ਤੱਕ ਅਣਗਿਣਤ ਪੇਟਿੰਗਾਂ ਹੱਥੀਂ ਤਿਆਰ ਕਰਕੇ ਅਨੇਕਾ ਮਾਣ ਸਨਮਾਨ ਹਾਸਲ ਕੀਤੇ ਹਨ।ਉਸ ਦੀਆਂ ਬਣਾਈਆਂ ਪੇਟਿੰਗਾਂ ਦੇਸ਼ ਵਿਦੇਸ਼ ਵਿੱਚ ਮਕਬੂਲ ਹਨ।ਚਿੱਤਰਕਾਰੀ ਦੇ ਖੇਤਰ ਵਿੱਚ ਸਥਾਪਿਤ ਮੋਹਨਜੀਤ ਕੌਰ ਆਪਣੀਆਂ ਪਰਿਵਾਰਕ ਜਿੰਮੇਵਾਰੀ ਵੀ ਤਨਦੇਹੀ ਨਾਲ ਨਿਭਾਉਂਦਿਆਂ ਔਰਤਾਂ ਦੇ ਕੱਪੜਿਆਂ ਦੀ ਸਿਲਾਈ ਕਢਾਈ ਦਾ ਕੰਮ ਵੀ ਕਰ ਰਹੀ ਹੈ। ਉਹ ਅਨੇਕਾਂ ਮੁਟਿਆਰਾਂ ਨੂੰ ਸਿਲਾਈ ਕਢਾਈ ਦਾ ਹੁਨਰ ਵੀ ਸਿਖਾ ਚੁੱਕੀ ਹੈ।ਅਨੇਕਾਂ ਕਲਾਵਾਂ ਦਾ ਸੁਮੇਲ ਚਿੱਤਰਕਾਰਾ ਮੋਹਨਜੀਤ ਕੌਰ ਆਪਣੇ ਪਰਿਵਾਰ ਵਿਚੋਂ ਮਿਲੀ ਚਿੱਤਰਕਾਰੀ ਦੀ ਵਿਰਾਸਤ ਨੂੰ ਸੰਭਾਲਣ ਲਈ ਯਤਨਸ਼ੀਲ ਹੈ।ਅਜਕਲ੍ਹ ਆਪਣੇ ਸਹੁਰੇ ਪਰਿਵਾਰ ਲਹਿਰਾਗਾਗਾ ਵਿਖੇ ਆਪਣੇ ਪਤੀ ਗੁਰਦੀਪ ਸਿੰਘ ਬੰਟੀ ਅਤੇ ਦੋ ਬੱਚਿਆਂ ਨਾਲ ਦੀ ਜ਼ਿੰਦਗੀ ਬਤੀਤ ਕਰ ਰਹੀ ਹੈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …