
ਫਾਜਿਲਕਾ, 7 ਅਕਤੂਬਰ (ਵਿਨੀਤ ਅਰੋੜਾ) – ਮਹਾਰਿਸ਼ੀ ਵਾਲਮੀਕ ਦੇ ਜਨਮ ਦਿਵਸ ਮੌਕੇ ਗਊਸ਼ਾਲਾ ਰੋਡ ਉੱਤੇ ਸਥਿਤ ਮਹਾਰਿਸ਼ੀ ਵਾਲਮੀਕ ਸਭਾ ਦੁਆਰਾ ਦੋ ਦਿਨਾਂ ਪ੍ਰੋਗਰਾਮ ਅੱਜ ਤੋਂ ਸ਼ੁਰੂ ਹੋ ਗਿਆ ਹੈ ।ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਜਗਦੀਸ਼ ਚੰਦਰ ਲੌਹਟ ਅਤੇ ਹੋਰ ਅਹੁਦੇਦਾਰਾਂ ਨੇ ਦੱਸਿਆ ਕਿ ਮੰਦਿਰ ਤੋਂ ਸ਼ਾਮ 3 ਵਜੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਭਗਵਾਨ ਵਾਲਮੀਕਿ ਜੀ ਦੇ ਜੀਵਨ ਨਾਲ ਸਬੰਧਤ ਸੁੰਦਰ-ਸੁੰਦਰ ਝਾਕੀਆਂ ਵਿਖਾਈਆਂ ਗਈਆਂ।ਜਿਸ ਵਿੱਚ ਸਭ ਤੋਂ ਜਿਆਦਾ ਖਿੱਚ ਦਾ ਮੁੱਖ ਕੇਂਦਰ ਲਵ ਕੁਸ਼ ਦੁਆਰਾ ਫੜਿਆ ਗਿਆ ਅਸ਼ਵਮੇਘ ਯੱਗ ਦਾ ਘੋੜਾ ਸੀ।ਉਕਤ ਵਿਸ਼ਾਲ ਸ਼ੋਭਾ ਯਾਤਰਾ ਭਗਵਾਨ ਵਾਲਮੀਕ ਦੇ ਮੰਦਿਰ ਤੋਂ ਸ਼ੁਰੂ ਹੋਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਗਊਸ਼ਾਲਾ ਰੋਡ, ਸ਼ਾਸਤਰੀ ਚੌਂਕ, ਵਾਨ ਬਾਜ਼ਾਰ, ਚੌਂਕ ਘੰਟਾਘਰ, ਉਨ ਬਾਜ਼ਾਰ, ਮੇਹਰੀਆਂ ਬਾਜ਼ਾਰ ਅਤੇ ਗਾਂਧੀ ਨਗਰ ਤੋਂ ਹੁੰਦੀ ਹੋਈ ਵਾਪਸ ਮੰਦਿਰ ਪਹੁੰਚਕੇ ਸੰਪੰਨ ਹੋਈ।ਉਕਤ ਸ਼ੋਭਾ ਯਾਤਰਾ ਦਾ ਨਗਰ ਨਿਵਾਸੀਆਂ ਦੁਆਰਾ ਪੁਸ਼ਪ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਅਤੇ ਨਗਰ ਨਿਵਾਸੀਆਂ ਨੇ ਜਗ੍ਹਾ-ਜਗ੍ਹਾ ਸਵਾਗਤੀ ਗੇਟ ਲਗਾਏ ਹੋਏ ਸਨ।ਉਨ੍ਹਾਂ ਨੇ ਦੱਸਿਆ ਕਿ ਸ਼ਾਮ 9 ਵਜੇ ਭਜਨ ਸੰਕੀਰਤਨ ਅਤੇ ਸਤਸੰਗ ਕੀਤਾ ਗਿਆ।ਪ੍ਰਧਾਨ ਜਗਦੀਸ਼ ਚੰਦਰ ਲੌਹਟ ਨੇ ਦੱਸਿਆ ਕਿ ਮੁੱਖ ਪਰੋਗਰਾਮ 8 ਅਕਤੂਬਰ ਨੂੰ ਸਵੇਰੇ 10 ਵਜੇ ਸ਼੍ਰੀ ਰਾਮਾਇਣ ਜੀ ਦੇ ਪਾਠ ਭੋਗ ਦੇ ਨਾਲ ਆਰੰਭ ਹੋਵੇਗਾ।ਸਵੇਰੇ 10 ਤੋਂ 11 ਵਜੇ ਤੱਕ ਹਵਨ ਯੱਗ ਕੀਤਾ ਜਾਵੇਗਾ।ਸਵੇਰੇ 11.15 ਉੱਤੇ ਕੇਬਿਨੇਟ ਮੰਤਰੀ ਪੰਜਾਬ ਚੌ. ਸੁਰਜੀਤ ਕੁਮਾਰ ਜਿਆਣੀ ਝੰਡਾ ਲਹਿਰਾਉਣਗੇ।ਇਸ ਪ੍ਰੋਗਰਾਮ ਵਿੱਚ ਉਨ੍ਹਾਂ ਦੇ ਨਾਲ ਮਾਰਕੇਟ ਕਮੇਟੀ ਦੇ ਸਾਬਕਾ ਚੇਅਰਮੈਨ ਅਸ਼ੋਕ ਜੈਰਥ ਵਿਸ਼ੇਸ਼ ਤੌਰ ਉੱਤੇ ਸ਼ਾਮਿਲ ਹੋਣਗੇ ।ਹੋਰ ਮਹਿਮਾਨਾਂ ਵਿੱਚ ਕੇਬਿਨੇਟ ਮੰਤਰੀ ਚੌ. ਸੁਰਜੀਤ ਕੁਮਾਰ ਜਿਆਣੀ ਦੇ ਨਿਜੀ ਸਕੱਤਰ ਰਾਕੇਸ਼ ਸਹਿਗਲ, ਭਾਜਪਾ ਨਗਰ ਮੰਡਲ ਪ੍ਰਧਾਨ ਮਨੋਜ ਤ੍ਰਿਪਾਠੀ, ਸ. ਪਰਮਜੀਤ ਸਿੰਘ , ਸ਼ਿਅਦ ਦੇ ਸ਼ਹਿਰੀ ਪ੍ਰਧਾਨ ਮੁਕੇਸ਼ ਅੰਗੀ ਟੀਟੀ, ਭਾਜਪਾ ਮੰਡਲ ਜਨਰਲ ਸਕੱਤਰ ਸੁਬੋਧ ਵਰਮਾ, ਆਈਪੀਸੀਐਲ ਇੰਡਿਆ ਦੇ ਕਮਿਸ਼ਨਰ ਪੰਕਜ ਧਮੀਜਾ ਸ਼ਾਮਿਲ ਹੋਣਗੇ।ਧਵਾਜਾਰੋਹਣ ਉਪਰਾਂਤ ਦੁਪਹਿਰ 12 ਵਜੇ ਵਿਸ਼ਾਲ ਭੰਡਾਰਾ ਲਗਾਇਆ ਜਾਵੇਗਾ।ਉਨ੍ਹਾਂ ਨੇ ਸਮੂਹ ਇਲਾਕਾ ਵਾਸੀਆਂ ਨੂੰ ਜਾਤ ਪਾਤ ਦੇ ਭੇਦ ਤੋਂ ਉੱਤੇ ਉੱਠਕੇ ਸਮਾਰੋਹ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ ।
Punjab Post Daily Online Newspaper & Print Media