Tuesday, November 24, 2026

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜਵੰਦਾਂ ਨੂੰ ਰਾਸ਼ਨ ਵੰਡਿਆ

ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਨਾਮਵਰ ਸਮਾਜ ਸੇਵਕ ਅਤੇ ਦੁਬਈ ਦੇ ਉਘੇ ਕਾਰੋਬਾਰੀ ਡਾ: ਐਸ.ਪੀ ਸਿੰਘ ਓਬਰਾਏ ਦੀ ਸਰਪ੍ਰਸਤੀ PPNJ0904202001ਹੇਠ ਲੋਕ ਸੇਵਾ ਕਰ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵਿਸ਼ਵ ਮਹਾਂਮਾਰੀ ਕਰੋਨਾ ਸੰਕਟ ਦੌਰਾਨ ਲੋੜਵੰਦਾਂ ਲਈ ਆਟਾ-ਦਾਲ-ਚਾਵਲ-ਖੰਡ, ਮਰੀਜ਼ਾਂ ਲਈ ਸਰਕਾਰੀ ਹਸਪਤਾਲਾਂ `ਚ ਵੈਂਟੀਲੇਟਰ ਅਤੇ ਹੱਥ ਸਾਫ਼ ਕਰਨ ਲਈ ਸੈਨੀਟਾਈਜ਼ਰ ਆਦਿ ਦੀ ਸੇਵਾ ਆਰੰਭੀ ਗਈ ਹੈ।ਇਸੇ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦੇ ਪੁਲਿਸ ਥਾਣਾ ਕੱਥੂਨੰਗਲ ਦੇ ਦੋ ਪਿੰਡਾਂ ਮਜਵਿੰਡ ਤੇ ਗੋਪਾਲਪੁਰਾ ਦੇ 35 ਲੋੜਵੰਦ ਪਰਿਵਾਰਾਂ ਨੂੰ ਪ੍ਰਸ਼ਾਸ਼ਨ ਅਤੇ ਪੰਚਾਇਤਾਂ ਦੇ ਸਹਿਯੋਗ ਨਾਲ ਰਾਸ਼ਨ ਵੰਡਿਆ ਗਿਆ।ਜਿਸ ਦੌਰਾਨ ਕਿਸੇ ਵੀ ਲਾਭਪਾਤਰੀ ਦੀ ਫੋਟੋ ਨਹੀਂ ਖਿੱਚੀ ਗਈ।ਰਾਸ਼ਨ ਵੰਡਣ ਦੀ ਸ਼ੁਰੂਆਤ ਥਾਣਾ ਕੱਥੂਨੰਗਲ ਦੇ ਐਸ.ਐਚ.ਓ ਇੰਸਪੈਕਟਰ ਮੋਹਿਤ ਕੁਮਾਰ, ਸਰਬੱਤ ਦਾ ਭਲਾ ਟਰੱਸਟ ਦੇ ਮਾਝਾ ਜ਼ੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਸਰਪੰਚ ਅਵਤਾਰ ਸਿੰਘ ਮਜਵਿੰਡ, ਕਾਮਰੇਡ ਜੋਗਿੰਦਰ ਗੋਪਾਲਪੁਰਾ ਤੇ ਸਰਪੰਚ ਰਮੇਸ਼ ਸ਼ਰਮਾ ਗੋਪਾਲਪੁਰਾ ਨੇ ਕੀਤੀ।
                ਇਸ ਮੌਕੇ `ਤੇ ਪੰਚ ਦਲਬੀਰ ਸਿੰਘ ਜੇ.ਈ, ਅਬਿਨੇਸ਼ ਰਾਜੂ, ਤਰਕਸ਼ੀਲ ਆਗੂ ਮੁਖਤਿਆਰ ਸਿੰਘ, ਡਾ: ਤਰਸੇਮ ਸ਼ਰਮਾ, ਪੰਚ ਮਨਜੀਤ ਸਿੰਘ, ਸੇਵਾ ਸਿੰਘ, ਬਲਰਾਜ ਸਿੰਘ ਸਿੱਧੂ, ਪੰਚ ਤਰਲੋਕ ਸਿੰਘ, ਸੁਦੇਸ਼ ਕੁਮਾਰ, ਚੌੰਕੀਦਾਰ ਸੁਖਦੇਵ ਰਾਜ ਤੇ ਗੁਰਮੁੱਖ ਸਿੰਘ ਮਜਵਿੰਡ ਨੇ ਵੀ ਸੇਵਾ ਨਿਭਾਈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …