Sunday, June 28, 2026

ਡੇਅਰੀ ਤੇ ਮਾਸਹਾਰੀ ਖਾਣੇ ਨਾਲ ਨਹੀਂ ਫੈਲਦਾ ਕੋਰੋਨਾ ਵਾਇਰਸ – ਡਾ. ਪਵਨ ਮਲਹੋਤਰਾ

ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਪਵਨ ਮਲਹੋਤਰਾ ਨੇ ਸਪੱਸ਼ਟ ਕੀਤਾ ਹੈ ਕਿ ਕੋਰੋਨਾ ਵਾਇਰਸ Pawan Malhotra Vetneryਸਿਰਫ ਮਨੁੱਖ ਤੋਂ ਮਨੁੱਖ ਦੇ ਸੰਪਰਕ ਵਿੱਚ ਆਉਣ ਨਾਲ ਫੈਲਦਾ ਹੈ, ਇਸ ਲਈ ਪਸ਼ੂ ਜਾਂ ਪਸ਼ੂਆਂ ਤੋਂ ਪੈਦਾ ਹੁੰਦੇ ਉਤਪਾਦ, ਜਿੰਨਾਂ ਵਿਚ ਦੁੱਧ, ਅੰਡੇ, ਮੀਟ, ਮੱਛੀ ਆਦਿ ਸ਼ਾਮਿਲ ਹਨ, ਨਾਲ ਮਨੁੱਖ ਨੂੰ ਕੋਰੋਨਾ ਵਾਇਰਸ ਦਾ ਕੋਈ ਖ਼ਤਰਾ ਨਹੀਂ ਹੈ।ਡਾ. ਮਲਹੋਤਰਾ ਨੇ ਕਿਹਾ ਕਿ ਦੁੱਧ ਨੂੰ ਉਬਾਲਣ ਤੇ ਮਾਸ ਨੂੰ ਭਾਰਤੀ ਤਰੀਕੇ ਨਾਲ ਪਕਾਉਣ ਕਾਰਨ ਕੋਰੋਨਾ ਵਾਇਰਸ ਜਿਊਂਦਾ ਨਹੀਂ ਰਹਿ ਸਕਦਾ।ਉਨਾਂ ਕਿਹਾ ਕਿ ਪੋਲਟਰੀ ਮੀਟ, ਮੱਛੀ, ਅੰਡੇ ਅਤੇ ਡੇਅਰੀ ਉਤਪਾਦ ਸਿਹਤਮੰਦ ਪ੍ਰੋਟੀਨ ਦਾ ਮੁੱਖ ਸਰੋਤ ਹਨ, ਜੋ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਪੈਦਾ ਕਰਦੇ ਹਨ, ਇਸ ਲਈ ਸਰੀਰ ਦੀ ਤੰਦਰੁਸਤੀ ਵਾਸਤੇ ਡੇਅਰੀ ਤੇ ਪੋਲਟਰੀ ਉਤਪਾਦ ਜ਼ਰੂਰ ਖਾਧੇ ਜਾਣ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …