ਲੌਂਗੋਵਾਲ, 9 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਸਿੰਘ) – ਕਰੋਨਾ ਪ੍ਰਕੋਪ ਕਾਰਨ ਲਾਏ ਗਏ ਕਰਫਿਊ ਦੌਰਾਨ ਕਸਬੇ ਦੀਆਂ ਸ੍ਰੀ ਕ੍ਰਿਸ਼ਨ ਗਊਸ਼ਾਲਾ ਅਤੇ ਸ੍ਰੀ ਰਾਧਾ
ਕ੍ਰਿਸ਼ਨ ਗਊਸ਼ਾਲਾ ਵਿਖੇ ਮੌਜੂਦ ਗਊਆਂ ਲਈ ਰਸਦ ਅਤੇ ਆਟੇ ਦਾਣੇ ਆਦਿ ਦੀ ਘਾਟ ਨੂੰ ਦੇਖਦਿਆਂ ਮਸਲਾ ਜਦੋਂ ਰਾਮ ਬਾਗ ਕਮੇਟੀ ਅਤੇ ਕਾਂਗਰਸ ਦੇ ਸਿਟੀ ਪ੍ਰਧਾਨ ਸ੍ਰੀ ਵਿਜੈ ਕੁਮਾਰ ਗੋਇਲ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਆਪਣੇ ਸਾਥੀਆਂ ਸਮੇਤ ਥਾਣਾ ਲੌਂਗੋਵਾਲ ਦੇ ਮੁੱਖੀ ਬਲਵੰਤ ਸਿੰਘ ਨਾਲ ਇਸ ਸਬੰਧੀ ਚਰਚਾ ਕੀਤੀ।ਜਿਸ ਉਪਰੰਤ ਮਨਜ਼ੂਰੀ ਮਿਲਣ ‘ਤੇ ਉਨਾਂ ਨੇ ਕਸਬੇ ਦੇ ਦਾਨੀਆਂ ਤੋਂ ਖੁਦ ਆਪ ਸਾਥੀਆਂ ਸਮੇਤ ਪਹੁੰਚ ਕਰ ਕੇ ਰਸਦ, ਆਟਾ, ਦਾਣਾ ਅਤੇ ਨਗਦੀ ਪ੍ਰਾਪਤ ਕੀਤੀ।ਉਨ੍ਹਾਂ ਕਿਹਾ ਕਿ ਸਮੁੱਚੇ ਕਸਬਾ ਨਿਵਾਸੀਆਂ ਦਾ ਭਰਵਾਂ ਉਨਾਂ ਨੂੰ ਭਰਵਾਂ ਸਹਿਯੋਗ ਮਿਲ ਰਿਹਾ ਹੈ।ਇਸ ਮੌਕੇ ਸੰਜੇ ਪਾਲ, ਕਾਲਾ ਮਿੱਤਲ, ਰਾਕੇਸ਼ ਜਿੰਦਲ, ਪ੍ਰਧਾਨ ਸੰਜੀਵ ਅਤੇ ਗਊਸ਼ਾਲਾਵਾਂ ਦੇ ਸੇਵਾਦਾਰ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media