ਸੰਗਰੂਰ, 9 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਸਿੰਘ) – ਜਿਲ੍ਹਾ ਸੰਗਰੂਰ ਵਿੱਚ ਕੋਰੋਨਾ ਦਾ ਪਹਿਲਾ ਮਰੀਜ਼ ਮਿਲਣ ਨਾਲ ਅੱਜ ਜ਼ੀਰੋ ਖਤਮ ਹੋ ਗਈ ਹੈ।ਡਿਪਟੀ
ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ `ਕੋਰੋਨਾ ਵਾਇਰਸ ਦਾ ਪਾਜ਼ਟਿਵ ਪਾਇਆ ਗਿਆ 65 ਸਾਲਾਂ ਦਾ ਬਜੁਰਗ ਅਮਰਜੀਤ ਸਿੰਘ ਇਥੋਂ ਨੇੜਲੇ ਪਿੰਡ ਗੱਗੜਪੁਰ ਦਾ ਰਹਿਣ ਵਾਲਾ ਹੈ, ਉਸ ਨੇ 24 ਮਾਰਚ ਨੂੰ ਦਿੱਲੀ ਸਾਹਨੇਵਾਲ ਹਵਾਈ ਉਡਾਣ ਵਿੱਚ ਸਫਰ ਕੀਤਾ ਸੀ।ਇਸੇ ਉਡਾਣ `ਚ ਸਫਰ ਕਰਨ ਵਾਲੇ ਲੁਧਿਆਣੇ ਦੇ ਇੱਕ ਵਿਅਕਤੀ ਦਾ ਕੇਸ ਪਾਜ਼ਟਿਵ ਪਾਏ ਜਾਣ ਤੋਂ ਪਿੱਛੋਂ ਪਿੰਡ ਗਗੜਪੁਰ ਦੇ ਇਸ ਵਿਅਕਤੀ ਨੂੰ ਇਕਾਂਤਵਾਸ `ਚ ਰੱਖਿਆ ਗਿਆ ਸੀ।ਪਰ ਹੁਣ ਟੈਸਟ ਰਿਪੋਰਟ ਤੋਂ ਬਾਅਦ ਉਹ ਵੀ ਪਾਜ਼ਟਿਵ ਪਾਇਆ ਗਿਆ ਹੈ। ਇਸ ਕੇਸ ਉਪਰੰਤ ਪਿੰਡ ਗੱਗੜਪੁਰ ਨੂੰ ਸੀਲ ਕੀਤਾ ਜਾ ਰਿਹਾ ਹੈ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media