ਅੰਮ੍ਰਿਤਸਰ, 10 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਵੱਲੋਂ ਅੰਮ੍ਰਿਤਸਰ ਕੇਂਦਰੀ ਹਲਕੇ ਦੇ ਲੋੜਵੰਦ ਲੋਕਾਂ
ਲਈ ਲਗਾਤਾਰ ਸੁੱਕਾ ਰਾਸ਼ਨ ਤੇ ਤਿਆਰ ਲੰਗਰ ਦੀ ਸਪਲਾਈ ਭੇਜੀ ਜਾ ਰਹੀ ਹੈ। ਬੀਤੇ ਦਿਨੀਂ ਪੰਜ ਟਰੱਕ ਭੇਜਣ ਤੋਂ ਬਅਦ ਅੱਜ ਫਿਰ ਆਪਣੀ ਰਿਹਾਇਸ਼ ਤੋਂ 1500 ਪਰਿਵਾਰਾਂ ਲਈ ਸੁੱਕਾ ਰਾਸ਼ਨ ਅਤੇ 500 ਪਰਿਵਾਰਾਂ ਲਈ ਤਿਆਰ ਲੰਗਰ ਕੇਂਦਰੀ ਹਲਕੇ ਲਈ ਪੰਜ ਟਰੱਕਾਂ ਵਿਚ ਭੇਜਿਆ।ਉਨਾਂ ਕੌਂਸਲਰ ਵਿਕਾਸ ਸੋਨੀ ਨੂੰ ਹਦਾਇਤ ਕੀਤੀ ਕਿ ਤਿਆਰ ਲੰਗਰ ਵਾਰਡ ਨੰਬਰ 70 ਅਤੇ 71 ਦੀਆਂ ਲੋੜਾਂ ਪੂਰੀਆਂ ਕਰਨ ਲਈ ਘਰ-ਘਰ ਵੰਡਿਆ ਜਾਵੇ।
ਸੋਨੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋੜਵੰਦ ਲੋਕਾਂ ਤੱਕ ਫੂਡ ਪੈਕਟ ਵੰਡਣ ਦਾ ਕੰਮ ਨਿਰੰਤਰ ਜਾਰੀ ਹੈ।ਇਸ ਤੋਂ ਇਲਾਵਾ ਉਹ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਜਿਸ ਵਿਚ ਆਟਾ, ਦਾਲਾਂ, ਹਲਦੀ, ਤੇਲ, ਕਣਕ, ਖੰਡ, ਪੱਤੀ ਸ਼ਾਮਿਲ ਹੈ, ਵੀ ਘਰ-ਘਰ ਭੇਜ ਰਹੇ ਹਨ।ਇਸ ਮੌਕੇ ਵਿਕਾਸ ਸੋਨੀ, ਰਾਘਵ ਸੋਨੀ, ਸ਼ਾਮ ਸੋਨੀ, ਸੁਨੀਲ ਕਪੂਰ ਤੇ ਸਾਗਰ ਕਪੂਰ ਆਦਿ ਵੀ ਹਾਜ਼ਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media