ਸ਼ਮਸ਼ਾਨ ਘਾਟ ਵਿਖੇ ਮ੍ਰਿਤਕਾਂ ਦੀਆਂ ਅਸਥੀਆਂ ਰੱਖਣ ਦੇ ਪ੍ਰਬੰਧ ਪੂਰੇ – ਪਵਨ ਗਰਗ
ਧੂਰੀ, 12 ਅਪ੍ਰੈਲ (ਪ੍ਰਵੀਨ ਗਰਗ/ ਦੀਪਕ ਗਰਗ) – ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਡਰਦਿਆਂ ਜਿਥੇ ਮਨੁੱਖ ਆਪਣੇ ਘਰਾਂ ਵਿੱਚ ਬੰਦ ਹੈ, ਉਥੇ ਹੀ ਕੁਦਰਤ
ਪਾਰਕਾਂ ਵਿੱਚ ਲੱਗੇ ਫੁੱਲ-ਬੂਟਿਆਂ ਅਤੇ ਹੋਰ ਵਨਸਪਤੀ ‘ਤੇ ਪੂਰੀ ਮਿਹਰਬਾਨ ਹੋਈ ਪਈ ਹੈ।ਸਮੁੱਚੇ ਭਾਰਤ ਦਾ ਮਾਹੌਲ ਪ੍ਰਦੂਸ਼ਣ ਰਹਿਤ ਬਣਿਆ ਹੋਇਆ ਹੈ।ਪਾਰਕਾਂ ਵਿੱਚ ਲੱਗੇ ਫੁੱਲ-ਬੂਟੇ ਆਪਣੇ ਪੂਰੇ ਜ਼ੋਬਨ ‘ਤੇ ਹਨ।ਇੰਜ਼ ਲੱਗ ਰਿਹਾ ਜਿਵੇਂ ਮਹਿਕਾਂ ਖਲਾਰ ਰਹੇ ਇਹ ਗੁਲਾਬ ਅਤੇ ਗੇਂਦੇ ਦੇ ਹਜ਼ਾਰਾਂ ਫੁੱਲ ਆਖ ਰਹੇ ਹੋਣ ਕਿ ਕਾਸ਼ ਮਨੁੱਖ ਵੀ ਇਸੇ ਤਰਾਂ ਹੀ ਉਨਾਂ੍ਹ ‘ਤੇ ਮਿਹਰਬਾਨ ਰਹੇ।
ਇਸੇ ਦੌਰਾਨ ਰਾਮ ਬਾਗ (ਸ਼ਮਸ਼ਾਨ ਘਾਟ ਧੂਰੀ) ਤੇ ਸ਼ਾਂਤੀ ਨਿਕੇਤਨ ਪਾਰਕ ਦਾ ਜਾਇਜ਼ਾ ਲੈਣ ਪਹੁੰਚੇ ਰਾਮ ਬਾਗ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਨੇ ਸਾਡੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਲਾਕਡਾਊਨ ਚੱਲਦਿਆਂ ਮ੍ਰਿਤਕਾਂ ਦੀਆਂ ਅਸਥੀਆਂ ਸੰਭਾਲਣ ਲਈ ਲੋਕਰਾਂ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media