Sunday, April 12, 2026

ਜ਼ਿਲ੍ਹੇ ਵਿਚ ਮੋਬਾਈਲ ਓਟ ਕਲੀਨਿਕ ਦੀ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂਆਤ – ਡੀ.ਸੀ ਰੋਜ਼ਾਨਾ ਤਿੰਨ ਜਾਂ ਚਾਰ ਪਿੰਡ ਕਵਰ ਕਰੇਗੀ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਵਿਸ਼ੇਸ਼ ਵੈਨ

ਕਪੂਰਥਲਾ, 12 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਦੇ ਚੱਲਦਿਆਂ ਓਟ ਕਲੀਨਿਕਾਂ ਵਿਚ ਵਧ ਰਹੀ ਭੀੜ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਮੋਬਾਈਲ ਓਟ Deepti Uppal Dcਕਲੀਨਿਕ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ।ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂਆਤ ਸੀ.ਐਚ.ਸੀ ਕਾਲਾ ਸੰਘਿਆਂ ਦੇ ਓਟ ਕਲੀਨਿਕ ਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਟਾਫ, ਦਵਾਈਆਂ, ਡਾਟਾ ਐਂਟਰੀ ਆਪਰੇਟਰ ਅਤੇ ਹੋਰ ਸਾਜ਼ੋ-ਸਾਮਾਨ ਨਾਲ ਲੈਸ ਵਿਸ਼ੇਸ਼ ਵੈਨ ਓਟ ਕਲੀਨਿਕ ਦੇ ਨਾਲ ਲੱਗਦੇ ਪਿੰਡਾਂ ਵਿਚ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਬੰਧਤ ਪਿੰਡਾਂ ਲਈ ਰੂਟ ਪਲਾਨ ਤਿਆਰ ਕੀਤਾ ਗਿਆ ਹੈ ਅਤੇ ਇਸ ਲਈ ਹਫ਼ਤੇ ਦੇ ਚਾਰ ਦਿਨ ਨਿਰਧਾਰਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਵੈਨ ਇਕ ਦਿਨ ਵਿਚ ਤਿੰਨ ਜਾਂ ਚਾਰ ਪਿੰਡ ਕਵਰ ਕਰੇਗੀ।ਉਨ੍ਹਾਂ ਦੱਸਿਆ ਕਿ ਇਹ ਵੈਨ ਸਵੇਰੇ 8 ਵਜੇ ਸੀ.ਐਚ.ਸੀ ਕਾਲਾ ਸੰਘਿਆਂ ਤੋਂ ਸਬੰਧਤ ਪਿੰਡਾਂ ਲਈ ਰਵਾਨਾ ਹੋਵੇਗੀ ਅਤੇ ਜਿਸ ਵੀ ਪਿੰਡ ਵਿਚ ਜਾਣਾ ਹੋਵੇਗਾ, ਉਸ ਬਾਰੇ ਸਬੰਧਤ ਪਿੰਡ ਦੇ ਸਰਪੰਚ ਅਤੇ ਪੰਚਾਇਤ ਸਕੱਤਰ ਨੂੰ ਅਗਾਊਂ ਸੂਚਨਾ ਦੇ ਦਿੱਤੀ ਜਾਵੇਗੀ, ਤਾਂ ਜੋ ਉਹ ਸਾਰੇ ਪ੍ਰਬੰਧ ਕਰ ਸਕਣ।ਉਨ੍ਹਾਂ ਦੱਸਿਆ ਕਿ ਇਹ ਵੈਨ ਮੰਗਲਵਾਰ ਨੂੰ ਸੰਧੂ ਚੱਠਾ, ਜੱਲੋਵਾਲ, ਖੁਸਰੋਪੁਰ ਅਤੇ ਸਿੱਧਵਾਂ ਦੋਨਾ ਜਾਵੇਗੀ।ਇਸੇ ਤਰ੍ਹਾਂ ਬੁੱਧਵਾਰ ਨੂੰ ਬਨਵਾਲੀਪੁਰ, ਕੁਲਾਰ, ਕਾਹਲਵਾਂ ਅਤੇ ਥਿਗਲੀ, ਸ਼ੁੱਕਰਵਾਰ ਨੂੰ ਸਿਆਲ, ਭਾਣੋਲੰਗਾ, ਤੋਗਾਂਵਾਲ ਤੇ ਮੋਠਾਂਵਾਲ ਅਤੇ ਸਨਿੱਚਰਵਾਰ ਨੂੰ ਸੇਚਾਂ, ਲਾਟੀਆਂਵਾਲ ਤੇ ਤੋਤੀ ਪਿੰਡ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਵੈਨ ਹਰੇਕ ਪਿੰਡ ਵਿਚ ਨਿਰਧਾਰਤ ਕੀਤੇ ਗਏ ਸਥਾਨ ’ਤੇ ਵੱਧ ਤੋਂ ਵੱਧ ਦੋ ਘੰਟੇ ਰੁਕੇਗੀ ਅਤੇ ਪਹਿਲਾਂ ਤੋਂ ਰਜਿਸਟਰਡ ਮਰੀਜ਼ਾਂ ਨੂੰ ਇਲਾਜ ਮੁਤਾਬਿਕ ਸੱਤ ਦਿਨ ਦੀ ਦਵਾਈ ਮੁਹੱਈਆ ਕਰਵਾਏਗੀ। ਉਨ੍ਹਾਂ ਦੱਸਿਆ ਕਿ ਸੋਮਵਾਰ ਅਤੇ ਵੀਰਵਾਰ ਨੂੰ ਟੀਮ ਆਪਣੇ ਸਬੰਧਤ ਹੈੱਡ ਕੁਆਰਟਰ ’ਤੇ ਰਹੇਗੀ ਅਤੇ ਸਟਾਕ ਆਦਿ ਦੇ ਲੋੜੀਂਦੇ ਇੰਤਜ਼ਾਮ ਕਰੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਕੋਆਰਡੀਨੇਟਰ ਅਤੇ ਇੰਚਾਰਜ ਡਾ. ਸੰਦੀਪ ਭੋਲਾ ਹੋਣਗੇ।ਇਸ ਦੀ ਕਾਮਯਾਬੀ ਨੂੰ ਦੇਖਦਿਆਂ ਬਾਅਦ ਵਿਚ ਬਾਕੀ ਰਸ਼ ਵਾਲੇ ਓਟ ਕਲੀਨਿਕਾਂ ਵਿਚ ਵੀ ਇਹ ਪ੍ਰਾਜੈਕਟ ਚਲਾਇਆ ਜਾਵੇਗਾ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …