Tuesday, July 14, 2026

ਕਰਫਿਓ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ

ਕਰਿਆਨਾਂ ਅਤੇ ਦਵਾਈਆਂ ਦੀ ਕੀਤੀ ਜਾਵੇਗੀ ਹੋਮ ਡਿਲਵਰੀ

ਪਠਾਨਕੋਟ, 12 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਪਿਛਲੇ ਦਿਨਾਂ ਦੋਰਾਨ ਸੁਜਾਨਪੁਰ, ਜੁਗਿਆਲ, ਪਠਾਨਕੋਟ ਅਤੇ ਦੁਨੇਰਾ ਵਿਖੇ ਕੁੱਲ 15

File Photo
File Photo

ਕੇਸ ਕਰੋਨਾ ਵਾਇਰਸ ਨਾਲ ਪਾਜ਼ਟਿਵ ਪਾਏ ਗਏ ਹਨ, ਜਦਕਿ ਇੱਕ ਮਹਿਲਾ ਦੀ ਇਲਾਜ ਦੋਰਾਨ ਮੋਤ ਹੋ ਗਈ ਸੀ।ਜਿਸ ‘ਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਇੱਕ ਪਲਾਨ ਬਣਾ ਕੇ ਇਲਾਕਿਆਂ ਨੂੰ ਸੀਲ ਕੀਤਾ ਗਿਆ ਹੈ, ਕਰੋਨਾ ਨੂੰ ਖਤਮ ਕਰਨ ਲਈ ਸਾਨੂੰ ਸੋਸਲ ਡਿਸਟੈਂਸ ਬਣਾਈ ਰੱਖਣਾ ਬਹੁਤ ਜਰੂਰੀ ਹੈ।ਪਰ ਲੋਕਾਂ ਵੱਲੋਂ ਇਸ ਕਾਰਜ ਵਿੱਚ ਬਹੁਤ ਘੱਟ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਆਮ ਦਿਨ੍ਹਾਂ ਵਾਂਗ ਹੀ ਸੜਕਾਂ ਤੇ ਘੁੰਮਦੇ ਜਾਂ ਗਲੀਆਂ ਵਿੱਚ ਖੜੇ ਮਿਲ ਰਹੇ ਹਨ ਜੋ ਕਿ ਆਉਣ ਵਾਲੇ ਭਵਿੱਖ ਵਿੱਚ ਸਾਡੇ ਸਾਰਿਆ ਲਈ ਖਤਰਨਾਕ ਸਾਬਤ ਹੋ ਸਕਦੇ ਹਨ।ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
               ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਜਿਲ੍ਹਾ ਪ੍ਰਸਾਸ਼ਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਿਨ੍ਹੇ ਵੀ ਪਹਿਲਾ ਆਫਲਾਈਨ ਕਰਫਿਓ ਪਾਸ ਜਿਨ੍ਹਾਂ ਵਿੱਚ ਕਰਿਆਨਾ ਸਟੋਰ, ਵਲੰਟੀਅਰ ਅਤੇ ਦਵਾਈ ਦੀਆਂ ਦੁਕਾਨਾਂ ਲਈ ਦਿੱਤੇ ਸਨ ਇਨ੍ਹਾਂ ਤਿੰਨਾਂ ਕੈਟਾਗਿਰੀਆਂ ਦੇ ਪਾਸ ਰੱਦ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ ਅਤੇ ਸੰਜੀਵ ਤਿਵਾੜੀ ਵਣ ਮੰਡਲ ਅਧਿਕਾਰੀ ਪਠਾਨਕੋਟ ਦੀ ਨਿਗਰਾਨੀ ਵਿੱਚ ਹੁਣ ਉਨ੍ਹਾਂ ਹੀ ਦੁਕਾਨਦਾਰਾਂ ਨੂੰ ਈ ਪਾਸ ਦਿੱਤੇ ਜਾਣਗੇ ਜੋ ਦੁਕਾਨਦਾਰ 5 ਬੰਦਿਆਂ ਦੇ ਨਾਮ ਲਿਖ ਕੇ ਦੇਣਗੇ ਕਿ ਇਹ ਬੰਦੇ ਸਾਡੀਆਂ ਦੁਕਾਨਾਂ ਤੋਂ ਹੋਮ ਡਿਲਵਰੀ ਕਰਨਗੇ, ਉਨ੍ਹਾਂ ਦੁਕਾਨਦਾਰਾਂ ਨੂੰ ਹੀ ਈ ਪਾਸ ਮੁਹੱਈਆ ਕਰਵਾਏ ਜਾਣਗੇ ਅਤੇ ਜਾਰੀ ਕੀਤੇ ਈ ਪਾਸ ਦੀ ਮਿਆਦ ਕਰੀਬ ਇੱਕ ਹਫਤਾ ਹੋਵੇਗੀ ਅਤੇ ਇੱਕ ਹਫਤੇ ਬਾਅਦ ਇਨ੍ਹਾਂ ਦੁਕਾਨਾਂ ਅਤੇ ਹੋਮ ਡਿਲਵਰੀ ਕਰਨ ਵਾਲਿਆਂ ਦੀ ਸਮੀਖਿਆ ਕੀਤੀ ਜਾਵੇਗੀ ਜੋ ਲੋਕ ਕੰਮ ‘ਤੇ ਖਰੇ ਉਤਰਣਗੇ ਉਨ੍ਹਾਂ ਦੇ ਹੀ ਅੱਗੇ ਪਾਸ ਦੀ ਮਿਆਦ ਵਧਾਈ ਜਾਵੇਗੀ।ਉਨ੍ਹਾਂ ਕਿਹਾ ਕਿ ਨਿਰਧਾਰਤ ਦੁਕਾਨਦਾਰਾਂ ਦੀਆਂ ਲਿਸਟਾਂ ਜਿਲ੍ਹਾ ਪ੍ਰਸਾਸ਼ਨ ਵੱਲੋਂ ਚਲਾਏ ਜਾ ਰਹੇ ਕੰਟਰੋਲ ਰੂਮ ਵਿੱਚ ਵੀ ਰਹਿਣਗੀਆਂ ਅਤੇ ਸੋਸਲ ਮੀਡੀਆ ਰਾਹੀ ਲੋਕਾਂ ਤੱਕ ਵੀ ਇਹਨ੍ਹਾਂ ਦੁਕਾਨਦਾਰਾਂ ਦੇ ਮੋਬਾਇਲ ਨੰਬਰ ਪਹੁਚਾਏ ਜਾਣਗੇ ਤਾਂ ਜੋ ਲੋਕ ਘਰਾਂ ਅੰਦਰ ਬੈਠ ਕੇ ਹੀ ਸਮਾਨ ਮੰਗਵਾ ਸਕਣ ਅਤੇ ਘਰਾਂ ਤੋਂ ਬਾਹਰ ਨਾ ਨਿਕਲਣ।ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸਾਸ਼ਨ ਵੱਲੋਂ ਬਣਾਏ ਸਿਵਲ ਕੰਟਰੋਲ ਰੂਮ ਨੰਬਰ 1800-180-3361, 0186-2345542 ਅਤੇ 0186-2346642 ਤੇ ਸੰਪਰਕ ਕਰ ਕੇ ਵੀ ਆਪਣੇ ਖੇਤਰ ਨਾਲ ਸਬੰਧਤ ਕਰਿਆਨਾ ਦੁਕਾਨ ਜਾਂ ਮੈਡੀਕਲ ਸਟੋਰ ਦਾ ਨੰਬਰ ਲੈ ਕੇ ਆਪਣੇ ਜਰੂਰਤ ਦੀ ਦਵਾਈ ਜਾਂ ਕਰਿਆਨਾ ਮੰਗਵਾ ਸਕਣਗੇ ਅਤੇ ਸਮਾਨ ਦੀ ਉਨ੍ਹਾਂ ਲੋਕਾਂ ਨੂੰ ਹੋਮ ਡਲਿਵਰੀ ਦਿੱਤੀ ਜਾਵੇਗੀੇ।
                 ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਤੋਂ ਬਾਅਦ ਅਗਰ ਕੋਈ ਵਿਅਕਤੀ ਕਰਫਿਓ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …