Tuesday, July 14, 2026

ਜਿਲ੍ਹਾ ਪ੍ਰਸ਼ਾਸ਼ਨ ਕਾਲਾਬਾਜ਼ਾਰੀ ‘ਤੇ ਸਖਤ – ਕਈਆਂ ਦੇ ਕੱਟੇ ਚਲਾਨ, ਤਿੰਨ ਦੁਕਾਨਾਂ ਕੀਤੀਆਂ ਬੰਦ

ਅੰਮ੍ਰਿਤਸਰ, 13 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਸੰਕਟ ਦੇ ਸਮੇਂ ਲੋਕਾਂ ਦੀ ਲੁੱਟ ਕਰਨ ਵਾਲੇ Shivdular Singh DCਦੁਕਾਨਦਾਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੀਆਂ ਪ੍ਰਾਪਤ ਹੋਈਆਂ ਹਦਾਇਤਾਂ ਦੇ ਮੱਦੇਨਜ਼ਰ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਆਪਣੀ ਟੀਮਾਂ ਨਾਲ ਦੁਕਾਨਾਂ ‘ਤੇ ਛਾਪੇ ਮਾਰ ਕੇ ਕਈ ਦੁਕਾਨਾਂ ਨੂੰ ਮੋਟੇ ਜੁਰਮਾਨੇ ਪਾਏ ਹਨ ਅਤੇ ਕਾਨੂੰਨ ਦੀ ਉਲੰਘਣਾ ਕਰਨ ‘ਤੇ ਤਿੰਨ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਹੈ।
              ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਬਸੰਤ ਐਵੀਨਿਊ ਦੇ ਗੈਟਵੈਲ ਮੈਡੀਕੋ ਨੂੰ ਵੱਧ ਰੇਟ ਵਸੂਲਣ ਕਾਰਨ 2000 ਰੁਪਏ ਜੁਰਮਾਨ ਪਾਇਆ ਗਿਆ ਹੈ, ਜਦਕਿ ਇਸੇ ਇਲਾਕੇ ਵਿਚ ਬਿਨਾਂ ਕਰਫਿੳੂ ਪਰਮਿਟ ਤੋਂ ਖੋਲਿਆ ਗਿਆ ਗੁਰੂ ਨਾਨਕ ਸਟੋਰ ਬੰਦ ਕਰਵਾ ਦਿੱਤਾ ਹੈ।ਹਾਈਡ ਮਾਰਕੀਟ ਵਿੱਚ ਬਿਨਾਂ ਪਰਮਿਟ ਤੋਂ ਖੋਲ੍ਹੀ ਗਈ ਦੁਕਾਨ ਨੂੰ ਬੰਦ ਕਰਵਾਇਆ ਗਿਆ, ਜਦਕਿ ਸਹਿਗਲ ਟਰੇਡਿੰਗ ਕੰਪਨੀ ਰਾਮ ਬਾਗ ਨੂੰ ਆਟੇ ਦੀਆਂ ਬੋਰੀਆਂ, ਲਿਖੇ ਭਾਰ ਨਾਲੋਂ ਘੱਟ ਮਿਲਣ ‘ਤੇ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਅਤੇ ਸਾਰਾ ਸਟਾਕ ਸਬੰਧਤ ਕੰਪਨੀ ਬੀ.ਬੀ.ਐਸ ਫਲੋਰ ਮਿਲ, ਲੁਹਾਰਕਾ ਰੋਡ ਨੂੰ ਭੇਜਣ ਲਈ ਸੀਲ ਕਰ ਦਿੱਤਾ ਗਿਆ। ਇਸੇ ਤਰਾਂ ਰਾਧਾ ਸੁਆਮੀ ਜਨਰਲ ਸਟੋਰ 100 ਫੁੱਟੀ ਰੋਡ, ਜੋ ਕਿ ਬਿਨਾਂ ਕਰਫਿਊ ਪਰਮਿਟ ਦੇ ਖੋਲ੍ਹੀ ਗਈ ਸੀ, ਵਿਚ ਵਸਤਾਂ ਦੇ ਮੁੱਲ ਡਿਸਪਲੇਅ ਵੀ ਨਹੀਂ ਸਨ, ਨੂੰ ਬੰਦ ਕਰਵਾ ਕੇ ਪੁਲਿਸ ਨੂੰ ਅਗਲੀ ਕਾਰਵਾਈ ਲਈ ਲਿਖ ਦਿੱਤਾ ਗਿਆ ਹੈ।ਉਨਾਂ ਕਿਹਾ ਕਿ ਜਿਸ ਵੀ ਦੁਕਾਨਦਾਰ ਨੇ ਲੋਕਾਂ ਕੋਲੋਂ ਵੱਧ ਪੈਸੇ ਵਸੂਲਣ ਦੀ ਗਲਤੀ ਕੀਤੀ, ਉਸ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …