Wednesday, July 15, 2026

ਪੰਜਾਬ ਸਰਕਾਰ ਵੱਲੋਂ ਆਏ ਸੁੱਕੇ ਰਾਸ਼ਨ ਦੇ 4 ਟਰੱਕ ਸੋਨੀ ਨੇ ਕੇਂਦਰੀ ਹਲਕੇ ‘ਚ ਭੇਜੇ

1200 ਪਰਿਵਾਰਾਂ ਲਈ ਸੁੱਕਾ ਰਾਸ਼ਨ ਤੇ 400 ਪਰਿਵਾਰਾਂ ਲਈ ਭੇਜਿਆ ਤਿਆਰ ਲੰਗਰ

ਅੰਮ੍ਰਿਤਸਰ, 13 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਬਾਹਰਲੀਆਂ ਵਾਰਡਾਂ ਲਈ ਪੰਜਾਬ ਸਰਕਾਰ ਦੀ PPNJ1304202004ਤਰਫੋਂ ਆਇਆ 1200 ਪਰਿਵਾਰਾਂ ਵਾਸਤੇ ਸੁੱਕਾ ਰਾਸ਼ਨ ਅਤੇ ਅੰਦਰਲੀਆਂ ਵਾਰਡਾਂ ਲਈ 400 ਪਰਿਵਾਰਾਂ ਦਾ ਤਿਆਰ ਲੰਗਰ ਜੋ ਕਿ ਸਮਾਜ ਸੇਵੀ ਸੱਜਣਾਂ ਨੇ ਭੇਜਿਆ ਸੀ 4 ਟਰੱਕਾਂ ਰਾਹੀਂ ਰਵਾਨਾ ਕੀਤਾ ਗਿਆ।ਉਨਾਂ ਕਿਹਾ ਕਿ ਪੰਜਾਬ ਸਰਕਾਰ ਹਰੇਕ ਲੋੜਵੰਦ ਨਾਲ ਖੜੀ ਹੈ ਅਤੇ ਕਿਸੇ ਨੂੰ ਵੀ ਸੰਕਟ ਦੇ ਇਨਾਂ ਦਿਨਾਂ ਦੌਰਾਨ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ।
             ਸੋਨੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਲੋੜਵੰਦ ਲੋਕਾਂ ਤੱਕ 10 ਲੱਖ ਸੁੱਕੇ ਰਾਸ਼ਨ ਦੇ ਪੈਕ ਭੇਜੇ ਜਾ ਰਹੇ ਹਨ ਅਤੇ ਇਹ ਕੰਮ ਸਾਰੇ ਪੰਜਾਬ ਵਿਚ ਨਿਰੰਤਰ ਜਾਰੀ ਹੈ।ਇਸ ਤੋਂ ਇਲਾਵਾ ਵੀ ਉਹ ਲੋੜਵੰਦ ਲੋਕਾਂ ਤੱਕ ਲਗਾਤਾਰ ਸੁੱਕੇ ਰਾਸ਼ਨ ਦੇ ਪੈਕਟ ਜਿਸ ਵਿਚ ਆਟਾ, ਦਾਲਾਂ, ਹਲਦੀ, ਤੇਲ, ਕਣਕ, ਖੰਡ, ਪੱਤੀ ਸ਼ਾਮਲ ਹੈ ਘਰ-ਘਰ ਭੇਜ ਰਹੇ ਹਨ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …