Thursday, July 9, 2026

21 ਲੋਕਾਂ ਦੀ ਮੈਡੀਕਲ ਰਿਪੋਰਟ ਵਿਚੋਂ 6 ਪਾਜ਼ਟਿਵ ਅਤੇ 15 ਨੈਗਟਿਵ

ਜਿਲ੍ਹਾ ਪਠਾਨਕੋਟ `ਚ ਸੋਮਵਾਰ ਨੂੰ ਕਰੋਨਾ ਪਾਜ਼ਟਿਵ ਮਰੀਜ਼ਾਂ ਦੀ ਗਿਣਤੀ ਹੋਈ 22

ਪਠਾਨਕੋਟ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪਠਾਨਕੋਟ ਵਿੱਚ ਸੋਮਵਾਰ ਨੂੰ ਆਈ 21 ਲੋਕਾਂ ਦੀ ਮੈਡੀਕਲ ਰਿਪੋਰਟ ਵਿੱਚੋਂ 6 ਪਾਜ਼ਟਿਵ ਅਤੇ 15 Corona Virusਨੈਗਟਿਵ ਰਿਪੋਰਟਾਂ ਪ੍ਰਾਪਤ ਹੋਈਆਂ ਹਨ, ਜ਼ਿਲ੍ਹਾ ਪ੍ਰਸਾਸ਼ਨ ਵਲੋਂ ਵਿਭਾਗੀ ਅਧਿਕਾਰੀਆਂ ਦੀ ਡਿਊਟੀ ਲਗਾ ਕੇ ਅਨੰਦਪੁਰ ਰੜਾਂ ਨਿਵਾਸੀ ਰਾਜ ਕੁਮਾਰ ਅਤੇ ਦੁਨੇਰਾ ਨਿਵਾਸੀ ਯਸ਼ ਪਾਲ ਦੇ ਸੰਪਰਕ ਲੋਕਾਂ ਦੀ ਸੂਚੀ ਬਣਾਈ ਜਾ ਰਹੀ ਹੈ ਅਤੇ ਨਾਲ ਹੀ ਸੈਂਪਲਿੰਗ ਵੀ ਕਰਵਾਈ ਜਾ ਰਹੀ ਹੈ।ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਸੋਮਵਾਰ ਨੂੰ ਆਈ ਰਿਪੋਰਟ ਅਨੁਸਾਰ ਸੰਤੋਸ਼ ਕੁਮਾਰੀ (67) ਜੋ ਬਗਿਆਲ ਪਿੰਡ ਦੀ ਨਿਵਾਸੀ ਹੈ ਅਤੇ ਰਾਜ ਕੁਮਾਰ ਦੀ ਮਾਤਾ ਦੀ ਮੋਤ ‘ਤੇ ਅਫਸੋਸ ਕਰਨ ਲਈ ਅਨੰਦਪੁਰ ਰੜਾਂ ਆਈ ਹੋਈ ਸੀ ਅਤੇ ਕਰੀਬ ਇੱਕ ਹਫਤਾ ਰਾਜ ਕੁਮਾਰ ਦੇ ਘਰ ਵਿੱਚ ਰਹੀ, ਸੰਤੋਸ਼ ਕੁਮਾਰੀ ਰਿਸ਼ਤੇ ਵਿੱਚ ਰਾਜ ਕੁਮਾਰ ਦੀ ਭੈਣ ਲਗਦੀ ਹੈ।ਇਸੇ ਤਰ੍ਹਾਂ ਅਨੰਦਪੁਰ ਕੂਲੀਆ ਨਿਵਾਸੀ ਨਿਰਮਲਾ (52) ਜੋ ਕਿ ਰਾਜ ਕੁਮਾਰ ਦੀ ਭਾਬੀ ਲੱਗਦੀ ਹੈ।ਇਸ ਤੋਂ ਇਲਾਵਾ ਰਾਜ ਕੁਮਾਰ ਦੀ ਬੇਟੀ ਏਕਤਾ (24), ਅਸ਼ੋਕ (59) ਸਪੁੱਤਰ ਲਾਲ ਚੰਦ ਨਿਵਾਸੀ ਅਨੰਦਪੁਰ ਕੂਲੀਆ ਦੀ ਵੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ।ਸੁਜਾਨਪੁਰ ਨਿਵਾਸੀ ਰਾਜ ਕੁਮਾਰੀ ਜਿਸ ਦੀ ਇਲਾਜ ਦੋਰਾਨ ਮੋਤ ਹੋ ਗਈ ਸੀ ਉਨਾਂ ਦੇ ਘਰ ਕੰਮ ਕਰਨ ਵਾਲੀ ਕਮਲੇਸ਼ ਕੁਮਾਰੀ ਦੇ ਸੰਪਰਕ ਵਿੱਚੋਂ ਦਵਿੰਦਰ ਸਿੰਘ (78) ਸੁਜਾਨਪੁਰ ਅਤੇ ਕਮਲੇਸ਼ ਰਾਣੀ (45) ਨਿਵਾਸੀ ਮੁਹੱਲਾ ਸੇਖਾਂ ਸੁਜਾਨਪੁਰ ਦੀ ਵੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ।ਰਾਜ ਕੁਮਾਰ ਨਾਲ ਸੰਪਰਕ ਰੱਖਣ ਵਾਲੇ 15 ਲੋਕਾਂ ਦੀ ਰਿਪੋਰਟ ਨੈਗਟਿਵ ਆਈ ਹੈ ਇਨਾਂ ਲੋਕਾਂ ਦੇ ਮੈਡੀਕਲ ਟੈਸਟ ਲਈ 11 ਅਪ੍ਰੈਲ ਨੂੰ ਸੈਂਪਲ ਭੇਜੇ ਗਏ ਸਨ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …