Thursday, June 25, 2026

ਕਰਿਆਨਾ ਤੇ ਰਾਸ਼ਨ ਸਪਲਾਈ ਦੇ ਕਰਫਿਊ ਪਾਸ ਹੁਣ 30 ਅਪ੍ਰੈਲ ਤੱਕ ਚੱਲਣਗੇ

ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਰਫਿਊ ‘ਚ ਆਮ ਲੋਕਾਂ ਨੂੰ ਨਿੱਤ ਵਰਤੋਂ ਦੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਜ਼ਿਲਾ ਖੁਰਾਕ ਤੇ Curfew Passਸਪਲਾਈ ਵਿਭਾਗ ਵਲੋਂ ਜਾਰੀ ਕੀਤੇ ਗਏ ਜੋ ਕਰਫਿਊ ਪਾਸ 14 ਅਪ੍ਰੈਲ ਨੂੰ ਖਤਮ ਹੋ ਰਹੇ ਸਨ ਉਹ ਹੁਣ 30 ਅਪ੍ਰੈਲ ਤੱਕ ਚੱਲਣਗੇ।ਜਿਲਾ ਖੁਰਾਕ ਤੇ ਸਪਲਾਈ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਜਿਲੇ ਵਿਚ ਰਾਸ਼ਨ ਤੇ ਕਰਿਆਨਾ ਘਰ-ਘਰ ਸਪਲਾਈ ਕਰਨ ਵਾਸਤੇ ਦੁਕਾਨਦਾਰਾਂ ਨੂੰ ਕਰੀਬ 950 ਪਰਮਿਟ 14 ਅਪ੍ਰੈਲ ਤੱਕ ਜਾਰੀ ਕੀਤੇ ਗਏ ਹਨ।ਹੁਣ ਪੰਜਾਬ ਸਰਕਾਰ ਵੱਲੋਂ ਕਰਫਿਊ ਦੀ ਮਿਤੀ ਵਿੱਚ ਵਾਧਾ ਕਰ ਦੇਣ ਉਕਤ ਪਰਮਿਟ ਧਾਰਕਾਂ ਨੂੰ ਇਹ ਪਾਸ ਰੀਨਿਊ ਕਰਵਾਉਣ ਦੀ ਲੋੜ ਨਹੀਂ।ਇਸ ਸਬੰਧੀ ਕਿਸੇ ਤਰਾਂ ਦੀ ਜਾਣਕਾਰੀ ਲਈ ਕੰਟਰੋਲ ਰੂਮ ਨੰਬਰ 0183-2564966 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …