Sunday, April 26, 2026

ਭਾਰਤੀ ਲੋਕਤੰਤਰ ਵਿਚ ਬੀ.ਆਰ ਅੰਬੇਦਕਰ ਦੀ ਵੱਡੀ ਦੇਣ – ਸੋਨੀ

ਜਨਮ ਦਿਵਸ ਮੌਕੇ ਦੇਸ਼ ਦੇ ਸੰਵਿਧਾਨ ਨਿਰਮਾਤਾ ਨੂੰ ਕੀਤਾ ਯਾਦ

ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਦੇਸ਼ ਦੇ ਸੰਵਿਧਾਨ ਨਿਰਮਾਤਾ ਡਾਕਟਰ ਬੀ.ਆਰ ਅੰਬੇਦਕਰ ਨੂੰ ਉਨਾਂ ਦੇ 129ਵੇਂ ਜਨਮ ਦਿਹਾੜੇ ਮੌਕੇ O P Soniਯਾਦ ਕਰਦੇ ਹੋਏ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਕਿਹਾ ਕਿ ਅੰਬੇਦਕਰ ਸਾਡੇ ਸੰਵਿਧਾਨ ਦੇ ਪਿਤਾ ਹਨ।ਗਰੀਬਾਂ ਨੂੰ ਉਚਾ ਚੁੱਕਣ ਵਿਚ ਉਨਾਂ ਵੱਡਾ ਯੋਗਦਾਨ ਪਾਇਆ। ਉਨਾਂ ਕਿਹਾ ਕਿ ਅੱਜ ਜੇਕਰ ਭਾਰਤ ਦੁਨੀਆਂ ਦਾ ਵੱਡਾ ਲੋਕਤੰਤਰ ਦੇਸ਼ ਹੈ ਤਾਂ ਇਹ ਡਾ. ਅੰਬੇਦਕਰ ਦੁਆਰਾ ਬਣਾਏ ਗਏ ਸੰਵਿਧਾਨ ਦੀ ਬਦੌਲਤ ਹੀ ਹੈ, ਜਿਸ ਵਿਚ ਸਾਰੇ ਦੇਸ਼ ਵਾਸੀਆਂ ਨੂੰ ਬਰਾਬਰ ਦੇ ਹੱਕ ਦਿੱਤੇ ਗਏ ਹਨ।
               ਸੋਨੀ ਨੇ ਕਿਹਾ ਕਿ ਉਹ ਉਸ ਦੇਸ਼ ਦੇ ਵੱਡੇ ਵਿਦਵਾਨ ਸਨ ਅਤੇ ਅੱਜ ਵੀ ਉਨਾਂ ਦੀਆਂ ਸਿੱਖਿਆਵਾਂ ਸਮੇਂ ਦੀ ਕਸਵੱਟੀ ਉਤੇ ਉਨੀਆਂ ਹੀ ਖ਼ਰੀਆਂ ਉਤਰਦੀਆਂ ਹਨ।ਉਨਾਂ ਕਿਹਾ ਕਿ ਇਕ ਸਮਾਜ ਸੁਧਾਰਕ ਵਜੋਂ ਵਿਚਰਦੇ ਹੋਏ ਅੰਬੇਦਕਰ ਨੇ ਦੱਬੇ-ਕੁਚਲੇ ਲੋਕਾਂ ਦੇ ਜੀਵਨ ਨੂੰ ਉਚਾ ਚੁੱਕਣ ਦੇ ਯਤਨ ਕੀਤੇ।ਇਸੇ ਦੌਰਾਨ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਵੀ ਜਿਲ੍ਹਾ ਵਾਸੀਆਂ ਨੂੰ ਡਾ. ਬੀ.ਆਰ ਅੰਬੇਦਕਰ ਦੇ ਜਨਮ ਦਿਹਾੜੇ ਮੌਕੇ ਵਧਾਈ ਦਿੰਦੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਜਿਹੇ ਵਿਦਵਾਨ ਪੁਰਸ਼ਾਂ ਵੱਲੋਂ ਵਿਖਾਏ ਮਾਰਗ ‘ਤੇ ਚੱਲਦੇ ਹੋਏ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ, ਤਾਂ ਕਿ ਦੇਸ਼ ਦੇ ਹਰ ਨਾਗਰਿਕ ਨੂੰ ਵਿਕਾਸ ਦੇ ਬਰਾਬਰ ਮੌਕੇ ਮਿਲ ਸਕਣ ਅਤੇ ਕੋਈ ਵੀ ਨਾਗਰਿਕ ਆਪਣੀਆਂ ਮੁੱਢਲੀਆਂ ਲੋੜਾਂ ਤੋਂ ਵਿਰਵਾ ਨਾ ਰਹੇ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …