Friday, July 31, 2026

ਸੰਗਤਾਂ ਨੇ ਘਰਾਂ ਵਿੱਚ ਅਰਦਾਸ ਕਰਕੇ ਮਨਾਈ ਵਿਸਾਖੀ

ਵਿੱਤ ਮੰਤਰੀ ਨੇ ਵੀ ਘਰ ਅਰਦਾਸ ਕਰਕੇ ਵਾਹਿਗੁਰੂ ਨੂੰ ਕੀਤਾ ਯਾਦ

ਬਠਿੰਡਾ, 15 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਖਾਲਸਾ ਸਾਜਣਾ ਦਿਵਸ ਦੇ ਪਵਿੱਤਰ ਦਿਹਾੜੇ ਤੇ ਜ਼ਿਲੇ ਦੇ ਲੋਕਾਂ ਨੇ ਆਪਣੇ ਘਰਾਂ ਵਿਚ ਰਹਿ ਕੇ ਸਰਬਤ ਦੇ ਭਲੇ ਦੀ Manpreet Badalਅਰਦਾਸ ਕਰਦਿਆਂ ਵਿਸਾਖੀ ਮਨਾਈ।ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਾਰ ਦੀ ਵਿਸਾਖੀ ਆਪਣੀਆਂ ਅਗਲੀਆਂ ਸੁਖਦ ਵਿਸਾਖੀਆਂ ਲਈ ਮਨਾਈ ਹੈ। ਉਨਾਂ ਨੇ ਖੁਦ ਵੀ ਆਪਣੇ ਗ੍ਰਹਿ ਵਿਖੇ ਗੁਰਬਾਣੀ ਦਾ ਪਾਠ ਕਰਨ ਉਪਰੰਤ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਮਨੁੱਖਤਾ ‘ਤੇ ਛਾਏ ਕਰੋਨਾ ਦੇ ਕਹਿਰ ਨੂੰ ਟਾਲ ਦੇਵੇ ਅਤੇ ਅਸੀਂ ਸਭ ਫਿਰ ਤੋਂ ਆਮ ਵਾਂਗ ਜੀਵਨ ਜੀਅ ਸਕੀਏ। ਇੱਥੇ ਜਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸੀ ਕਿ ਉਹ ਵਿਸਾਖੀ ਆਪਣੇ ਘਰਾਂ ਵਿਚ ਰਹਿ ਕੇ ਮਨਾਉਣ ਅਤੇ ਸਵੇਰੇ 11 ਵਜੇ ਆਪਣੇ ਨਿਵਾਸ ਸਥਾਨਾਂ ਤੋਂ ਹੀ ਪਰਿਵਾਰ ਸਮੇਤ ਇਸ ਬਿਮਾਰੀ ਤੋਂ ਦੁਨੀਆਂ ਨੂੰ ਬਚਾਉਣ ਦੀ ਅਰਦਾਸ ਪ੍ਰਭੂ ਅੱਗੇ ਕਰਨ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …