ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਐਸ.ਡੀ.ਐਮ ਅੰਮ੍ਰਿਤਸਰ-1 ਵਿਕਾਸ ਹੀਰਾ ਨੇ ਦੱਸਿਆ ਕਿ ਬੀਤੇ ਦਿਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਨੇ
ਸਾਡੇ ਧਿਆਨ ਵਿਚ ਦੋ ਬਿਰਧ ਘਰਾਂ ਦੀਆਂ ਲੋੜਾਂ ਲਿਆਂਦੀਆਂ।ਇੰਨਾਂ ਵਿਚ ਬਜ਼ੁਰਗਾਂ ਲਈ ਦਵਾਈਆਂ ਤੋਂ ਇਲਾਵਾ ਸਾਬਣ, ਸੈਨੇਟਾਈਜ਼ਰ, ਸੁੱਕਾ ਦੁੱਧ, ਦਾਲਾਂ, ਘਿਓ, ਡਟੋਲ, ਸਫਾਈ ਕਰਨ ਲਈ ਜ਼ਰੂਰੀ ਸਾਜੋ-ਸਮਾਨ ਦੀ ਲੋੜ ਦੱਸੀ ਗਈ। ਉਨਾਂ ਦੱਸਿਆ ਕਿ ਸਾਡੇ ਦਫਤਰ ਦੇ ਕਰਮਚਾਰੀਆਂ ਨੇ ਦਵਾਈ ਲਈ ਰੈਡ ਕਰਾਸ ਅੰਮ੍ਰਿਤਸਰ ਤੋਂ ਪ੍ਰਬੰਧ ਕਰਵਾਇਆ ਅਤੇ ਬਾਕੀ ਸਮਾਨ ਲਈ ਦਫਤਰ ਦੇ ਕਰਮਚਾਰੀ ਫੂਲ ਰਾਜ, ਗਗਨਦੀਪ, ਵਿਜੈਪਾਲ, ਰੀਤਿਕਾ, ਅਮਨਦੀਪ ਅਤੇ ਮੋਹਨ ਨੇ ਆਪਣੇ ਕੋਲੋਂ ਇਕੱਠੇ ਕੀਤੇ ਅਤੇ ਬਜ਼ੁਰਗਾਂ ਦੀ ਲੋੜ ਅਨੁਸਾਰ ਗੁਰੂ ਰਾਮ ਦਾਸ ਓਲਡ ਏਜ਼ ਤੇ ਭਾਈ ਘਨਈਆ ਓਲਡ ਏਜ਼ ਹੋਮ ਵਿੱਚ ਸਾਰਾ ਸਮਾਨ ਪੁੱਜਦਾ ਕੀਤਾ।ਉਨਾਂ ਦੱਸਿਆ ਕਿ ਕਰਮਚਾਰੀਆਂ ਨੇ ਬਜ਼ੁਰਗਾਂ ਨੂੰ ਆਪਣਾ ਫੋਨ ਨੰਬਰ ਦੇ ਕੇ ਇਹ ਵੀ ਕਿਹਾ ਕਿ ਜਦ ਤੱਕ ਇਹ ਕਰਫਿੳੂ ਲੱਗਾ ਹੈ, ਤੁਸੀਂ ਸਾਨੂੰ ਇਸੇ ਨੰਬਰ ਉਤੇ ਫੋਨ ਕਰਕੇ ਆਪਣੀ ਲੋੜ ਨੋਟ ਕਰਵਾ ਦਿਆ ਕਰੋ ਸਮਾਨ ਉਨਾਂ ਤੱਕ ਪੁੱਜਦਾ ਕਰ ਦੇਣਗੇ। ਵਿਕਾਸ ਹੀਰਾ ਨੇ ਸਟਾਫ ਵੱਲੋਂ ਕੀਤੇ ਇਸ ਉਦਮ ਲਈ ਸਾਰਿਆਂ ਦਾ ਧੰਨਵਾਦ ਕੀਤਾ ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media