Wednesday, April 22, 2026

ਕੋਰੋਨਾ ਨੂੰ ਮਾਤ ਦੇਣ ਲਈ ਘਰਾਂ ‘ਚ ਰਹੋ ਤੇ ਜਿੰਮੇਵਾਰ ਬਣੋ – ਡਾ. ਜਸਮੀਤ ਬਾਵਾ

ਕਿਹਾ ਆਮ ਜਨਤਾ ਨੂੰ ਸਿਹਤਯਾਬ ਰੱਖਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਡਟਿਆ

ਕਪੂਰਥਲਾ, 16 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਤੋਂ ਆਮ ਜਨਤਾ ਨੂੰ ਸਿਹਤਯਾਬ ਰੱਖਣ ਲਈ ਸਿਹਤ ਵਿਭਾਗ ਦਾ ਸਾਰਾ ਮੈਡੀਕਲ, ਪੈਰਾ PPNJ1604202010ਮੈਡੀਕਲ ਤੇ ਪ੍ਰਸ਼ਾਸਕੀ ਅਮਲਾ ਡਟਿਆ ਹੋਇਆ ਹੈ।ਅਜਿਹੇ ਹਾਲਾਤਾਂ ‘ਚ ਜਨਤਾ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਘਰਾਂ ਵਿਚ ਰਹਿ ਕੇ ਇਨ੍ਹਾਂ ਯੋਧਿਆਂ ਦਾ ਸਾਥ ਦੇਣ ਅਤੇ ਹੌਸਲਾ ਅਫ਼ਜ਼ਾਈ ਕਰਨ।
            ਇਹ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿਚ ਰੈਪਿਡ ਰਿਸਪਾਂਸ ਟੀਮਾਂ ਤਾਇਨਾਤ ਹਨ। ਜਦੋਂ ਵੀ ਉਨ੍ਹਾਂ ਨੂੰ ਕੋਈ ਸ਼ੱਕੀ ਮਰੀਜ਼ ਸਬੰਧੀ ਸੂਚਨਾ ਮਿਲਦੀ ਹੈ ਤਾਂ ਸਬੰਧਤ ਸ਼ੱਕੀ ਮਰੀਜ਼ ਦੀ ਸਕਰੀਨਿੰਗ ਕਰ ਕੇ ਇਹ ਦੇਖਿਆ ਜਾਂਦਾ ਹੈ ਕਿ ਮਰੀਜ਼ ਨੂੰ ਹੋਮ ਕੋਰਨਟਾਈਨ ਕਰਨਾ ਹੈ ਜਾਂ ਜ਼ਿਲ੍ਹਾ ਹਸਪਤਾਲ ਭੇਜਣਾ ਹੈ।ਕੋਈ ਸ਼ੱਕੀ ਮਰੀਜ਼ ਆਉਂਦਾ ਹੈ ਤਾਂ ਐਮਰਜੈਂਸੀ ਦਾ ਸਟਾਫ ਉਸ ਦੀ ਸਕਰੀਨਿੰਗ ਕਰਦਾ ਹੈ। ਈ.ਐਨ.ਟੀ ਮਾਹਿਰ ਅਤੇ ਪੈਥੋਲੋਜਿਸਟ ਵੱਲੋਂ ਸ਼ੱਕੀ ਮਰੀਜ਼ ਦਾ ਟੈਸਟ ਲਿਆ ਜਾਂਦਾ ਹੈ ਤੇ ਪੁਸ਼ਟੀ ਹੋਣ ’ਤੇ ਆਈਸੋਲੇਸ਼ਨ ਵਿਚ ਤਾਇਨਾਤ ਰੈਪਿਡ ਰਿਸਪਾਂਸ ਟੀਮ, ਜਿਸ ਵਿਚ ਮੈਡੀਕਲ ਸਪੈਸ਼ਲਿਸਟ, ਰੂਰਲ ਮੈਡੀਕਲ ਅਫ਼ਸਰ, ਸੀ.ਐਚ.ਓ ਤੇ ਹੋਰ ਸਟਾਫ ਸ਼ਾਮ ਹੈ, ਆਪਣੀ ਡਿੳੂਟੀ ਸੰਭਾਲ ਲੈਂਦੇ ਹਨ ਤੇ ਮਰੀਜ਼ ਨੂੰ ਨਿਗਰਾਨੀ ਵਿਚ ਰੱਖਦੇ ਹਨ। ਮਰੀਜ਼ ਨੂੰ ਦਿਨ ਵਿਚ ਤਿੰਨ ਤੋਂ ਚਾਰ ਵਾਰ ਤਾਇਨਾਤ ਸਟਾਫ ਵੱਲੋਂ ਚੈਕ ਕੀਤਾ ਜਾਂਦਾ ਹੈ।
            ਉਨਾਂ ਕਿਹਾ ਕਿ ਜ਼ਿਲ੍ਹਾ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ ਵਿੱਚ 2 ਮਰੀਜ਼ ਦਾਖ਼ਲ ਹਨ। ਜਿੰਨਾਂ ‘ਤੇ ਉਨਾਂ ਵਲੋਂ ਪੈਨੀ ਨਜ਼ਰ ਰੱਖੀ ਜਾ ਰਹੀ ਹੈ।ਮਰੀਜ਼ ਦੀ ਖ਼ੁਰਾਕ, ਵਾਰਡ ਦੀ ਸਾਫ਼-ਸਫ਼ਾਈ ਤੇ ਸੈਨੀਟਾਈਜ਼ੇਸ਼ਨ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ।
           ਆਈਸੋਲੇਸ਼ਨ ਵਾਰਡ ਵਿਚ ਰਹਿ ਰਹੇ ਜਾਂ ਪਾਜ਼ੇਟਿਵ ਮਰੀਜ਼ ਨੂੰ 14 ਦਿਨ ਦੇ ਏਕਾਂਤਵਾਸ ਵਿਚ ਘਰ ਵਾਲਿਆਂ ਤੋਂ ਦੂਰ ਆਈਸੋਲੇਟ ਕੀਤਾ ਜਾਂਦਾ ਹੈ।ਅਜਿਹੇ ਹਾਲਾਤ ਵਿਚ ਉਸ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਰੱਖਣਾ ਬਹੁਤ ਜ਼ਰੂਰੀ ਹੈ।ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਸਪੈਸ਼ਲ ਕਾੳੂਂਸਲਰਾਂ ਵੱਲੋਂ ਪਾਜ਼ੇਟਿਵ ਮਰੀਜ਼ਾਂ ਦੀ ਕਾੳੂਂਸਲਿੰਗ ਕੀਤੀ ਜਾਂਦੀ ਹੈ ਤਾਂ ਕਿ ਉਹ ਮਾਨਸਿਕ ਤੌਰ ’ਤੇ ਨਾ ਡੋਲਣ।ਹੋਮ ਸਿੱਕਨੈੱਸ ਨੂੰ ਦੂਰ ਕਰਨ ਲਈ ਮਰੀਜ਼ਾਂ ਦੀ ਫੋਨ ਰਾਹੀਂ ਘਰ ਵਾਲਿਆਂ ਨਾਲ ਗੱਲਬਾਤ ਵੀ ਕਰਵਾਈ ਜਾਂਦੀ ਹੈ।
               ਇਕ ਪਾਸੇ ਜਿਥੇ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਸਿਹਤ ਪੱਖੋਂ ਲੋਕਾਂ ਨੂੰ ਕੋਰੋਨਾ ਤੋਂ ਸਿਹਤਮੰਦ ਰੱਖਣ ਲਈ ਡਟਿਆ ਹੋਇਆ ਹੈ, ਉਥੇ ਹੀ ਦੂਸਰੇ ਪਾਸੇ ਕੋਰੋਨਾ ਵਾਇਰਸ ਦੇ ਸ਼ੱਕੀ ਤੇ ਪਾਜ਼ੇਟਿਵ ਮਰੀਜ਼ਾਂ, ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਲਾਈਨਲਿਸਟਿੰਗ ਆਦਿ ਦੇ ਡਾਟਾ ਨੂੰ ਮੈਲੇਜ ਕਰਨਾ ਵੀ ਅਹਿਮ ਹੈ।ਜ਼ਿਲ੍ਹਾ ਆਈ.ਡੀ.ਐਸ.ਪੀ ਵਿੰਗ ਨੂੰ ਕੋਰੋਨਾ ਹੈਡਕੁਆਰਟਰ ਕੰਟਰੋਲ ਰੂਮ ਵਜੋਂ ਸਥਾਪਿਤ ਕੀਤਾ ਗਿਆ ਹੈ।ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਅਤੇ ਡਾ. ਨਵਪ੍ਰੀਤ ਕੌਰ 24 ਘੰਟੇ ਆਪਣੇ ਸਟਾਫ ਦੇ ਸਹਿਯੋਗ ਨਾਲ ਕੋਰੋਨਾ ਦੀ ਜ਼ਿਲ੍ਹੇ ਵਿਚ ਚੇਨ ਤੋੜਨ ਲਈ ਇਕ ਪਲਾਨ ਅਨੁਸਾਰ ਡਟੇ ਹੋਏ ਹਨ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …