Wednesday, June 24, 2026

ਜਿਲ੍ਹਾ ਪ੍ਰਸ਼ਾਸ਼ਨ ਦੀ ਪਹਿਲਕਦਮੀ – ਜੰਮੂ-ਕਸ਼ਮੀਰ ਦੇ 14 ਵਿਦਿਆਰਥੀ ਘਰਾਂ ਨੂੰ ਰਵਾਨਾ

ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਵਿਡ 19 ਕਾਰਨ ਦੇਸ਼ ਭਰ ਵਿਚ ਲਾਕਡਾਊਨ ਅਤੇ ਸਾਰੇ ਦੇਸ਼ਾਂ ਤੇ ਰਾਜਾਂ ਵੱਲੋਂ ਆਪਣੀਆਂ ਸਰਹੱਦਾਂ PPNJ1704202005ਸੀਲ ਕਰ ਦੇਣ ਕਾਰਨ ਅੰਮ੍ਰਿਤਸਰ ਵਿੱਚ ਫਸੇ ਜੰਮੂ-ਕਸ਼ਮੀਰ ਦੇ 14 ਵਿਦਿਆਰਥੀ ਅੱਜ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦੀਆਂ ਕੋਸ਼ਿਸ਼ਾਂ ਸਦਕਾ ਆਪਣੇ ਘਰਾਂ ਨੂੰ ਰਵਾਨਾ ਹੋ ਗਏ।ਐਸ.ਡੀ.ਐਮ ਸ਼ਿਵਰਾਜ ਸਿੰਘ ਬੱਲ ਨੇ ਦੱਸਿਆ ਕਿ ਇਹ 14 ਵਿਦਿਆਰਥੀ ਪਿਛਲੇ 28 ਦਿਨਾਂ ਤੋਂ ਅੰਮ੍ਰਿਤਸਰ ਵਿਚ ਰਹਿ ਰਹੇ ਸਨ ਅਤੇ ਜੰਮੂ-ਕਸ਼ਮੀਰ ਦੀ ਹੱਦ ਸੀਲ ਹੋਣ ਕਾਰਨ ਆਪਣੇ ਘਰ ਨਹੀਂ ਜਾ ਸਕੇ।ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਦੀਆਂ ਵਿਸ਼ੇਸ਼ ਹਦਾਇਤਾਂ ‘ਤੇ ਇੰਨਾਂ ਬੱਚਿਆਂ ਨੂੰ ਰਹਿਣ-ਸਹਿਣ ਤੇ ਖਾਣ-ਪੀਣ ਦੀ ਸਹੂਲਤ ਦਿੱਤੀ ਹੋਈ ਸੀ।ਉਨਾਂ ਵੱਲੋਂ ਘਰ ਜਾਣ ਦੀ ਕੀਤੀ ਮੰਗ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਢਿੱਲੋਂ ਨੇ ਰਾਜ ਸਰਕਾਰ ਰਾਹੀਂ ਜੰਮੂ-ਕਸ਼ਮੀਰ ਸਰਕਾਰ ਨਾਲ ਰਾਬਤਾ ਬਣਾਇਆ ਗਿਆ ਅਤੇ ਉਨਾਂ ਨੇ ਸਾਰੇ ਬੱਚਿਆਂ ਦਾ ਕੋਵਿਡ ਟੈਸਟ ਕਰਵਾਉਣ ਦੀ ਮੰਗ ਰੱਖੀ।ਸਾਰੇ ਵਿਦਿਆਰਥੀਆਂ ਦਾ ਟੈਸਟ ਕੀਤਾ ਗਿਆ, ਜੋ ਕਿ ਆਸ ਦੀ ਤਰਾਂ ਨੈਗੇਟਿਵ ਹੀ ਆਇਆ, ਜਿਸ ਸਦਕਾ ਉਹ ਇੰਨਾਂ ਬੱਚਿਆਂ ਨੂੰ ਲੈਣ ਲਈ ਰਾਜ਼ੀ ਹੋਏ।ਅੱਜ ਪੰਜਾਬ ਰੋਡਵੇਜ਼ ਦੀ ਵਿਸ਼ੇਸ਼ ਬੱਸ ਭੇਜ ਕੇ ਇੰਨਾ ਵਿਦਿਆਰਥੀਆਂ ਨੂੰ ਲਖਨਪੁਰ ਸਰਹੱਦ ਤੱਕ ਛੱਡਿਆ ਗਿਆ, ਜਿਥੋਂ ਜੰਮੂ-ਕਸ਼ਮੀਰ ਸਰਕਾਰ ਨੇ ਬੱਸ ਭੇਜ ਕੇ ਇੰਨਾਂ ਬੱਚਿਆਂ ਨੂੰ ਉਨਾਂ ਦੇ ਘਰਾਂ ਤੱਕ ਭੇਜਣ ਦਾ ਬੰਦੋਬਸਤ ਕੀਤਾ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …