Tuesday, July 21, 2026

ਮਾਨਸਿਕ ਤੌਰ ਤੇ ਪ੍ਰੇਸ਼ਾਨ ਵਿਅਕਤੀ ਨੂੰ ਪਹੁੰਚਾਇਆ ਘਰ

ਲੌਂਗੋਵਾਲ, 17 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਰਫਿਊ ਦੌਰਾਨ ਨੀਲੋਵਾਲ ਪਿੰਡ ਪੁੱਜੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਇੱਕ ਵਿਅਕਤੀ ਨੂੰ ਸਮਾਜਸੇਵੀ PPNJ1704202008ਵਲੋਂ ਪੁਲਿਸ ਦੀ ਮਦਦ ਨਾਲ ਉਸਦੇ ਘਰ ਪਹੁੰਚਾਇਆ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਸਮਾਜਸੇਵੀ ਲਛਮਣ ਸਿੰਘ ਭੁੱਕਲ ਤੇੇ ਕੁੱੱਝ ਹੋਰ ਵਿਅਕਤੀਆਂ ਨੇ ਪਿੰਡ ਵੱਲ ਤੁਰਦੇ ਆਉਂਦੇ ਇੱਕ ਵਿਅਕਤੀ ਨੂੰ ਰੋਕ ਕੇ  ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਪਿੰਡ ਲੋਗੋਵਾਲ ਦੱਸਿਆ ਤਾਂ ਉਨਾਂ ਨੇ ਉਸ ਦੀ ਫੋਟੋ ਲੌਂਗੋਵਾਲ ਦੇ ਐਮ.ਸੀ ਰਮਨਦੀਪ ਸਿੰਘ ਚੋਟੀਆਂ ਨੂੰ ਭੇਜ ਦਿੱਤੀ।ਐਮ.ਸੀ ਨੇ ਉਸ ਦੀ ਪਹਿਚਾਣ ਕਰ ਕੇ ਇਸ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਵਿਅਕਤੀ ਦਾ ਪਤਾ ਦਿੱਤਾ।ਲਛਮਣ ਸਿੰਘ ਭੁੱਕਲ ਨੇ ਇਸ ਸਬੰਧੀ ਇਤਲਾਹ ਦੇਣ ‘ਤੇ ਥਾਣਾ ਮੁਖੀ ਨੇ ਡਿਊਟੀ ਅਫਸਰ ਨਾਲ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਵਿਅਕਤੀ ਨੂੰ ਲੌਂਗੋਵਾਲ ਭੇਜਿਆ ਤਾਂ ਉਸ ਨੇ ਇਸ ਬਜੁਰਗ ਵਿਅਕਤੀ ਨੂੰ ਮੋਹਤਬਾਰਾਂ ਦੀ ਹਾਜ਼ਰੀ ‘ਚ ਉਸਦੇ ਪਰਿਵਾਰਕ ਮੈਂਬਰਾਂ ਨਾਲ ਮਿਲਾ ਦਿੱਤਾ।
              ਇਸੇ ਦੌਰਾਨ ਬਜ਼ੁਰਗ ਦੇ ਪਰਿਵਾਰ ਨੇ ਪੁਲੀਸ ਵਿਭਾਗ, ਸਮਾਜ ਸੇਵੀ ਲਛਮਣ ਸਿੰਘ ਭੁੱਕਲ ਅਤੇ ਕੌਂਸਲਰ ਰਮਨਦੀਪ ਸਿੰਘ ਚੋਟੀਆਂ ਦਾ ਧੰਨਵਾਦ ਕੀਤਾ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …