Saturday, June 27, 2026

ਰੋਜ਼ਾਨਾ ਸਵੇਰੇ 7 ਤੋਂ ਦੁਪਹਿਰ 12 ਵਜੇ ਤੱਕ ਪਬਲਿਕ ਡੀਲਿੰਗ ਲਈ ਖੁੱਲਣਗੇ ਬੈਂਕ ਤੇ ਡਾਕ ਘਰ

ਕਪੂਰਥਲਾ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਵਿਡ-19 (ਕੋਰੋਨਾ ਵਾਇਰਸ) ਤੋਂ ਬਚਾਅ ਲਈ ਲਗਾਏ ਕਰਫਿਊ ਦੌਰਾਨ ਵੱਖ-ਵੱਖ ਹੁਕਮਾਂ ਰਾਹੀਂ ਲੋਕ ਹਿੱਤਾਂ PPNJ1704202011ਨੂੰ ਮੁੱਖ ਰੱਖਦਿਆਂ ਕੁੱਝ ਛੋਟਾਂ ਦਿੱਤੀਆਂ ਗਈਆਂ ਸਨ।ਕਿਉਂਕਿ ਹੁਣ ਕਣਕ ਦੀ ਫ਼ਸਲ ਪੱਕ ਚੁੱਕੀ ਹੈ ਅਤੇ ਵਾਢੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ।ਇਨ੍ਹਾਂ ਸਭ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਮੈਜਸਟ੍ਰੇਟ ਸ੍ਰਢੀਮਤੀ ਦੀਪਤੀ ਉਪਲ ਵੱਲੋਂ ਬੈਂਕਾਂ ਅਤੇ ਡਾਕ ਘਰਾਂ ਲਈ ਸਬੰਧੀ ਵੱਖ-ਵੱਖ ਹੁਕਮ ਜਾਰੀ ਕੀਤੇ ਹਨ।
              ਇਨ੍ਹਾਂ ਹੁਕਮਾਂ ਅਨੁਸਾਰ ਬੈਂਕ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਪਬਲਿਕ ਡੀਲਿੰਗ ਲਈ ਅਤੇ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਆਪਣੇ ਅੰਦਰੂਨੀ ਕੰਮ ਲਈ ਸਾਰੇ ਕੰਮ ਵਾਲੇ ਦਿਨ ਖੁੱਲ੍ਹੇ ਰਹਿਣਗੇ।ਜਦੋਂ ਬੈਂਕ ਆਪਣਾ ਅੰਦਰੂਨੀ ਕੰਮ ਕਰਨਗੇ, ਉਸ ਦੌਰਾਨ ਬੈਂਕ ਦਾ ਸ਼ਟਰ ਬੰਦ ਰਹੇਗਾ ਅਤੇ ਕੋਈ ਪਬਲਿਕ ਡੀਲਿੰਗ ਨਹੀਂ ਕੀਤੀ ਜਾਵੇਗੀ।ਏ.ਟੀ.ਐਮ ਸਵੇਰੇ 7 ਤੋਂ ਦੁਪਹਿਰ 12 ਵਜੇ ਤੱਕ ਖੁੱਲ੍ਹੇ ਰਹਿਣਗੇ ਅਤੇ ਉਸ ਤੋਂ ਬਾਅਦ ਬੰਦ ਕੀਤੇ ਜਾਣਗੇ।
               ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ 500 ਰੁਪਏ ਦੀ ਰਾਸ਼ੀ ਜਨ-ਧਨ ਖਾਤਾ ਧਾਰਕਾਂ ਦੇ ਬੈਂਕ ਖਾਤੇ ਵਿਚ ਸਿੱਧੀ ਟਰਾਂਸਫਰ (ਡੀ.ਬੀ.ਟੀ) ਕੀਤੀ ਗਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਬੁਢਾਪਾ/ ਵਿਧਵਾ/ ਡਿਪੈਂਡੈਂਟ/ ਦਿਵਿਆਂਗ ਪੈਨਸ਼ਨ ਪਾਈ ਗਈ ਹੈ, ਜਿਸ ਕਾਰਨ ਬੈਂਕ ਸ਼ਾਖਾ ਵਿਚ ਭੀੜ ਕਾਫੀ ਵਧ ਰਹੀ ਹੈ।ਵਿਅਕਤੀ ਆਪਣੇ ਬੈਂਕਿੰਗ ਕੋਰਸਪੋਡੈਂਟ ਜਾਂ ਨਜ਼ਦੀਕੀ ਡਾਕ ਘਰ ਤੋਂ ਵੀ ਆਧਾਰ-ਇਨਏਬਲਡ ਪੇਮੈਂਟ ਸਿਸਟਮ ਦੇ ਜ਼ਰੀਏ ਉਕਤ ਰਾਸ਼ੀ ਕਢਵਾ ਸਕਦੇ ਹਨ।ਇਸ ਨੂੰ ਕੰਟਰੋਲ ਕਰਨ ਲਈ ਹਰੇਕ ਬੈਂਕ ਸ਼ਾਖਾ ਦੇ ਬਾਹਰ ਪੈਨਸ਼ਨ ਧਾਰਕ/ਜਨ-ਧਨ ਖਾਤਾਂ ਧਾਰਕਾਂ ਦੀ ਗਿਣਤੀ ਅਨੁਸਾਰ ਬੈਂਕ ਕਰਮਚਾਰੀ ਬਿਠਾਏ ਜਾਣ, ਜੋ ਕਿ ਆਮ ਜਨਤਾ ਨੂੰ ਪੈਸੇ ਕਢਵਾਉਣ ਵਾਲੇ ਫਾਰਮ ਭਰਨ ਵਿਚ ਮਦਦ ਕਰਨਗੇ ਤਾਂ ਕਿ ਬੈਂਕ ਸ਼ਾਖਾ ਵਿਚ ਭੀੜ ਨਾ ਹੋਵੇ।
             ਡਾਕ ਘਰ ਦੇ ਅੰਦਰ-ਬਾਹਰ ਆਮ ਜਨਤਾ ਵਿਚ ਘੱਟੋ-ਘੱਟ ਇਕ ਮੀਟਰ ਦਾ ਆਪਸੀ ਫ਼ਾਸਲਾ ਮੇਨਟੇਨ ਕਰਨ ਲਈ ਇਕ ਮੀਟਰ ਦਾ ਘੇਰਾ ਲੱਗਿਆ ਹੋਣਾ ਚਾਹੀਦਾ ਹੈ।ਹਰੇਕ ਵਿਅਕਤੀ ਨੇ ਫੇਸ ਮਾਸਕ ਪਾਇਆ ਹੋਵੇ ਅਤੇ ਇਕ ਕਰਮਚਾਰੀ ਦੀ ਡਿੳੂਟੀ ਲਗਾਈ ਜਾਵੇ, ਜੋ ਆਉਣ ਵਾਲੇ ਵਿਅਕਤੀ ਦੇ ਹੱਥਾਂ ਨੂੰ ਹੈਂਡ ਸੈਨੀਟਾਈਜ਼ਰ ਨਾਲ ਸੈਨੀਟਾਈਜ਼ ਕਰਨਾ ਯਕੀਨੀ ਬਣਾਏਗਾ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …