Monday, September 21, 2026

ਬਿਜਲੀ ਦਾ ਐਡਵਾਂਸ ਬਿਲ ਜਮਾਂ ਕਰਵਾ ਕੇ ਬੈਂਕ ਨਾਲੋਂ ਕਰੋ ਦੁੱਗਣੀ ਕਮਾਈ

ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਆਪਣੇ ਖੱਪਤਕਾਰਾਂ ਨੂੰ ਬਿਜਲੀ ਦੇ ਬਿਲ ਐਡਵਾਂਸ PSPCL1ਜਮ੍ਹਾ ਕਰਵਾ ਕੇ ਮੋਟੀ ਵਿਆਜ਼ ਦਰ ਵਸੂਲਣ ਦਾ ਮੌਕਾ ਦਿੱਤਾ ਗਿਆ ਹੈ।
              ਬਾਰਡਰ ਜੋਨ ਦੇ ਚੀਫ ਪ੍ਰਦੀਪ ਕੁਮਾਰ ਸੈਣੀ ਨੇ ਦੱਸਿਆ ਕਿ ਇਸ ਵੇਲੇ ਮੌਜੂਦਾ ਵਿਆਜ਼ ਦਰਾਂ ਅਨੁਸਾਰ ਬੈਂਕ ਵੱਲੋਂ ਮਿਆਦੀ ਖਾਤੇ ‘ਤੇ ਲਗਭਗ 6 ਪ੍ਰਤੀਸ਼ਤ ਸਲਾਨਾ ਤੇ ਬਚਤ ਖਾਤੇ ‘ਤੇ ਲਗਭਗ 3.5 ਫੀਸਦੀ ਤੱਕ ਹੀ ਵਿਆਜ ਦਿੱਤਾ ਜਾ ਰਿਹਾ ਹੈ, ਪਰ ਬਿਜਲੀ ਬੋਰਡ ਨੇ ਆਪਣੇ ਖਪਤਕਾਰਾਂ ਨੂੰ ਐਡਵਾਂਸ ਬਿਜਲੀ ਬਿਲ ਜਮਾ ਕਰਵਾਉਣ ‘ਤੇ 12 ਫੀਸਦੀ ਸਲਾਨਾ ਵਿਆਜ਼ ਦਰ ਕਮਾਉਣ ਦਾ ਮੌਕਾ ਦਿੱਤਾ ਹੈ।ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਜੋ ਵੀ ਖਪਤਕਾਰ ਆਪਣੇ ਬਿਜਲੀ ਬਿਲ ਦੀ ਔਸਤ ਦੇ ਹਿਸਾਬ ਨਾਲ ਮਾਰਚ 2021 ਤੱਕ ਦਾ ਅੰਦਾਜ਼ਨ ਬਿਲ ਜਮ੍ਹਾ ਕਰਵਾਏਗਾ ਉਸ ਨੂੰ ਇਕ ਫੀਸਦੀ ਮਹੀਨਾ ਵਿਆਜ ਦਿੱਤਾ ਜਾਵੇਗਾ, ਜੋ ਕਿ ਸਾਲ ਦਾ 12 ਫੀਸਦੀ ਬਣਦਾ ਹੈ। ਉਨਾਂ ਦੱਸਿਆ ਕਿ ਇਸ ਲਈ ਕਿਸੇ ਵੀ ਖਪਤਕਾਰ ਨੂੰ ਬਿਜਲੀ ਦਫਤਰ ਵੀ ਆਉਣ ਦੀ ਲੋੜ ਨਹੀਂ ਹੈ।ਇਹ ਅਦਾਇਗੀ ਡਿਜ਼ੀਟਲ ਮੋਡ ਨਾਲ „ <http://billpayment.pspcl.in>„ ਤੋਂ ਘਰ ਬੈਠੇ ਹੀ ਕੀਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਇਸ ਮੌਕੇ ਦਾ ਲਾਭ ਸਾਰੀਆਂ ਸ੍ਰੇਣੀਆਂ ਦੇ ਖਪਤਕਾਰ, ਭਾਵ ਘਰੇਲੂ ਅਤੇ ਕਮਰਸ਼ੀਅਲ ਆਦਿ ਲੈ ਸਕਦੇ ਹਨ।ਸੈਣੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਵਾਢੀ ਦੇ ਸੀਜ਼ਨ ਵਿਚ ਬਿਜਲੀ ਦੀਆਂ ਢਿੱਲੀਆਂ ਤਾਰਾਂ, ਟਰਾਂਸਫਾਰਮਰ ਅਤੇ ਬਿਜਲੀ ਦੀ ਸਪਾਰਕਿੰਗ ਤੋਂ ਕਣਕ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਫੋਨ ਨੰਬਰਾਂ 96461-06835 ਅਤੇ 96461-06836 ਉਤੇ ਸ਼ਿਕਾਇਤ ਜਿਸ ਵਿਚ ਸਥਾਨ, ਪਤਾ ਅਤੇ ਫੋਟੋ ਦੇ ਵੇਰਵਾ ਹੋਵੇ ਵਟਸ ਐਪ ਰਾਹੀਂ ਭੇਜ ਸਕਦੇ ਹਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …