ਲੌਂਗੋਵਾਲ, 18 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਫਾਈ ਸੇਵਕਾਂ ਵਲੋਂ ਸ਼ਹਿਰ ਵਿੱਚ ਸਫਾਈ ਰੱਖਣ ਲਈ ਕੀਤੀ ਜਾ ਰਹੀ ਦਿਨ-ਰਾਤ ਮਿਹਨਤ ਨੂੰ
ਦੇਖਦੇ ਹੋਏ ਸਾਥੀ ਹੈਲਥ ਕਲੱਬ (ਸੁੱਖੀ ਜਿੰਮ) ਵਲੋਂ ਸਫਾਈ ਸੇਵਕਾਂ ਦਾ ਸਨਮਾਨ ਕੀਤਾ ਗਿਆ।ਜਿਸ ਵਿੱਚ ਸਫਾਈ ਮੇਟ ਟੋਨੀ, ਬਲਾਕ ਪ੍ਰਧਾਨ ਵਿਕਾਸ ਵਿੱਕੀ, ਟਿੰਮੀ, ਰਾਜ ਕੁਮਾਰ ਰਾਜੂ, ਰਾਕੇਸ਼ ਸੋਨੂੰ, ਅਸ਼ਵਨੀ ਵਿਸ਼ੇਸ਼ ਤੌਰ ‘ਤੇ ਪਹੁੰਚੇ।ਕਿਰਨ ਬੈਂਸ, ਭੈਣ ਰੂਪ ਰਾਣੀ ਆਦਿ ਨੂੰ ਵੀ ਸਨਮਾਨਿਤ ਕੀਤਾ ਗਿਆ।ਇੰਨ੍ਹਾਂ ਸਾਰਿਆਂ ਨੂੰ ਟੀ-ਸ਼ਰਟਾਂ ਦਿੱਤੀਆਂ ਗਈਆਂ।ਸੁੱਖੀ ਜਿੰਮ ਨੇ ਕਿਹਾ ਕਿ ਖਤਰਨਾਕ ਬੀਮਾਰੀ ਕੋਰੋਨਾ ਦੌਰਾਨ ਵੀ ਇਹ ਸਫਾਈ ਸੇਵਕ ਸ਼ਹਿਰ ਦੀ ਸਫਾਈ ਵਿੱਚ ਪੂਰਾ ਯੋਗਦਾਨ ਦੇ ਰਹੇ ਹਨ।ਰਾਕੇਸ਼ ਟੋਨੀ ਨੇ ਸਨਮਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਸੁੱਖੀ ਜਿੰਮ ਵਲੋਂ ਲੰਗਰ ਵੰਡਣ ਅਤੇ ਜਰੂਰਤਮੰਦਾਂ ਨੂੰ ਹਸਪਤਾਲ ਪਹੁੰਚਾਉਣ ਵਰਗੀਆਂ ਕੀਤੀਆਂ ਜਾ ਰਹੀ ਸੇਵਾਵਾਂ ਦੀ ਪ੍ਰਸੰਸਾ ਕੀਤੀ।
Check Also
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …
Punjab Post Daily Online Newspaper & Print Media