Friday, July 10, 2026

`ਸਰਬੱਤ ਦਾ ਭਲਾ ਸੁਸਾਇਟੀ` ਵਲੋਂ ਗੁਰਦਾਸਪੁਰ ਨੂੰ ਪੀ.ਪੀ.ਈ ਕਿੱਟਾਂ, ਐਨ-95 ਤੇ ਤਿੰਨ ਪਰਤੀ ਮਾਸਕ ਭੇਂਟ

ਗੁਰਦਾਸਪੁਰ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ) – `ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ` ਦੇ ਬਾਨੀ ਡਾ. ਐਸ.ਪੀ ਉਬਰਾਏ ਵਲੋਂ ਸਿਵਲ ਹਸਪਤਾਲ Corona fightsਗੁਰਦਾਸਪੁਰ ਨੂੰ ਭੇਜੀਆਂ ਗਈਆਂ ਪੀ.ਪੀ.ਈ ਕਿੱਟਾਂ, ਐਨ-95 ਮਾਸਕ ਅਤੇ ਤਿੰਨ ਪਰਤੀ ਮਾਸਕ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਅਤੇ ਮੈਂਬਰ ਹਰਜਿੰਦਰ ਸਿੰਘ ਵਲੋਂ ਹਸਪਤਾਲ ਵਿਖੇ ਪੁਹੰਚ ਕੇ ਸਿਵਲ ਸਰਜਨ ਡਾ. ਕਿਸ਼ਨ ਚੰਦ, ਐਸ.ਐਮ.ਓ ਡਾ. ਚੇਤਨਾ, ਡਾ. ਅਜੈਪਾਲ ਸਿੰਘ ਬੱਗਾ, ਡਾ. ਭੁਪਿੰਦਰਪਾਲ ਸਿੰਘ ਸਮੇਤ ਹੋਰ ਸਟਾਫ ਮੈਂਬਰਾਂ ਨੂੰ ਭੇਂਟ ਕੀਤੇ ਗਏ।
            `ਸਰਬੱਤ ਦਾ ਭਲਾ ਚੈਰੀਟੇਬਲ ਸੁਸਾਇਟੀ` ਗੁਰਦਾਸਪੁਰ ਤੇ ਪਠਾਨਕੋਟ ਜਿਲਿਆਂ ਦੇ ਪ੍ਰਧਾਨ ਉਘੇ ਸਮਾਜ ਸੇਵੀ ਮਠਾਰੂ ਨੇ ਦੱਸਿਆ ਕਿ ਟਰੱਸਟ` ਦੇ ਮੈਨਜਿੰਗ ਟਰੱਸਟੀ ਡਾ. ਐਸ.ਪੀ ਉਬਰਾਏ ਵਲੋ ਕਰੋਨਾ ਵਾਇਰਸ ਦੇ ਮੱਦੇਨਜ਼ਰ ਲੋਕਹਿੱਤ ਲਈ ਵੱਡੇ ਉਪਾਰਲੇ ਕੀਤੇ ਗਏ ਹਨ।ਉਨਾਂ ਦੱਸਿਆ ਕਿ ਟਰੱਸਟ ਵਲੋਂ ਕਰੋਨਾ ਵਾਇਰਸ ਦੀ ਲਪੇਟ ਵਿਚ ਆਏ ਮਰੀਜ਼ਾਂ ਤੇ ਸ਼ੱਕੀ ਮਰੀਜਾਂ ਦੀ ਜਾਂਚ ਅਤੇ ਇਲਾਜ ਕਰ ਰਹੇ ਡਾਕਟਰ ਅਤੇ ਹੋਰ ਸਿਹਤ ਵਿਭਾਗ ਦੇ ਕਰਮਚਾਰੀਆਂ ਲਈ ਰਾਜ ਭਰ ਵਿਚ ਪੀ.ਪੀ.ਈ ਕਿੱਟਾਂ, ਐਨ-95 ਮਾਸਕ ਤੇ ਤਿੰਨ ਪਰਤੀ ਮਾਸਕ ਵੰਡੇ ਜਾ ਰਹੇ ਹਨ।ਜਿਸ ਤਹਿਤ ਅੱਜ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਇਹ ਭੇਂਟ ਕੀਤੇ ਗਏ ਹਨ।
                ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ `ਸਰਬੱਤ ਦਾ ਭਲਾ ਟਰੱਸਟ` ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡਾ. ਐਸ.ਪੀ ਓਬਰਾਏ ਵਲੋ ਸੰਕਟ ਦੇ ਸਮੇਂ ਸਮਾਜ ਸੇਵਾ ਵਿਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ । ਇਸ ਮੌਕੇ ਡਾ. ਕਿਸ਼ਨ ਚੰਦ ਸਿਵਲ ਸਰਜਨ ਵਲੋਂ ਵੀ ਟਰੱਸਟ ਦਾ ਧੰਨਵਾਦ ਕੀਤਾ ਗਿਆ।

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …