ਲੁਧਿਆਣਾ, 19 ਅਪਰੈਲ (ਪੰਜਾਬ ਪੋਸਟ ਬਿਊਰੋ) – ਏ.ਸੀ.ਪੀ. ਕੋਹਲੀ ਦੇ ਦੁੱਖੀ ਪਰਿਵਾਰ ਨਾਲ ਦਿਲੀ ਹਮਦਰਦੀ ਸਾਂਝੀ ਕਰਦਿਆਂ ਡੀ.ਜੀ.ਪੀ ਦਿਨਕਰ ਗੁਪਤਾ
ਨੇ ਕਿਹਾ ਕਿ ਏ.ਸੀ.ਪੀ ਅਨਿਲ ਕੋਹਲੀ ਦੇ ਦੇਹਾਂਤ ਨਾਲ ਪੰਜਾਬ ਪੁਲਿਸ ਨੇ ਇਕ ਦਲੇਰ ਅਤੇ ਜੋਸ਼ੀਲਾ ਅਧਿਕਾਰੀ ਗਵਾ ਲਿਆ ਹੈ।
ਉਨਾਂ ਕਿਹਾ ਕਿ ਜਲੰਧਰ ਵਿਚ ਜੰਮੇ-ਪਲੇ ਅਨਿਲ ਕੋਹਲੀ (38/ਪੀਆਰ) ਸਾਲ 1989 ਵਿਚ ਬੀ.ਏ ਕਰਨ ਤੋਂ ਬਾਅਦ 19 ਫਰਵਰੀ 1990 ਨੂੰ ਜ਼ਿਲਾ ਪਟਿਆਲਾ ਵਿਚ ਪੰਜਾਬ ਪੁਲਿਸ ਵਿੱਚ ਸਹਾਇਕ ਸਬ ਇੰਸਪੈਕਟਰ ਵਜੋਂ ਭਰਤੀ ਹੋਏ, ਜਦੋਂ ਅਤਿਵਾਦ ਸਿਖਰਾਂ `ਤੇ ਸੀ।ਉਨਾਂ ਆਪਣੀ ਮੁੱਢਲੀ ਸਿਖਲਾਈ 1990-91 ਦੌਰਾਨ ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ ਪੂਰੀ ਕੀਤੀ।ਆਪਣੇ ਸ਼ੁਰੂਆਤੀ ਸੇਵਾ ਕਾਲ ਦੌਰਾਨ ਉਨਾਂ ਅਤਿਵਾਦ ਵਿਰੁੱਧ ਬਹਾਦਰੀ ਨਾਲ ਜੰਗ ਲੜੀ।ਉਨਾਂ ਸਬ ਇੰਸਪੈਕਟਰ ਅਤੇ ਇੰਸਪੈਕਟਰ ਵਜੋਂ ਤਰੱਕੀ ਮਿਲਣ ਤੋਂ ਬਾਅਦ ਸੂਬੇ ਭਰ ਦੇ ਕਈ ਪ੍ਰਮੁੱਖ ਥਾਣਿਆਂ ਵਿੱਚ ਐਸ.ਐਚ.ਓ ਵਜੋਂ ਸੇਵਾ ਨਿਭਾਈ।ਕੋਹਲੀ ਦਾ 30 ਸਾਲ ਤੋਂ ਵੱਧ ਦਾ ਬੇਮਿਸਾਲ ਪੁਲਿਸ ਕਰੀਅਰ ਸੀ।ਜਿਸ ਦੌਰਾਨ ਉਨਾਂ ਆਪਣੀ ਸਖਤ ਮਿਹਨਤ ਅਤੇ ਜੋਸ਼ ਸਦਕਾ ਬਹੁਤ ਸਾਰੇ ਪ੍ਰਸੰਸਾ ਪੱਤਰ ਪ੍ਰਾਪਤ ਕੀਤੇ।ਉਨਾਂ ਨੂੰ 29 ਅਪਰੈਲ 2016 ਨੂੰ ਡੀ.ਐਸ.ਪੀ ਵਜੋਂ ਤਰੱਕੀ ਮਿਲੀ ਅਤੇ ਉਨਾਂ ਜ਼ਿਲਾ ਖੰਨਾ, ਫਿਰੋਜ਼ਪੁਰ, ਪਟਿਆਲਾ, ਫਤਿਹਗੜ ਸਾਹਿਬ, ਐਸ.ਬੀ.ਐਸ ਨਗਰ, ਹੁਸ਼ਿਆਰਪੁਰ ਅਤੇ ਲੁਧਿਆਣਾ ਸ਼ਹਿਰ ਵਿੱਚ ਡੀ.ਐਸ.ਪੀ ਵਜੋਂ ਸੇਵਾ ਨਿਭਾਈ।
Check Also
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …
Punjab Post Daily Online Newspaper & Print Media