Tuesday, November 24, 2026

ਲੰਗਰ ਵਿੱਚ ਸਹਿਯੋਗ ਕਰਨ ‘ਤੇ ਕੀਤਾ ਸਨਮਾਨਿਤ

ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ) – ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਵਿੱਚ ਲੱਗੇ ਕਰਫਿਊ ਦੌਰਾਨ ਪਿੰਡ ਤਾਬੋਵਾਲੀ ਤੇ ਮਾਲਾਵਾਲੀ PPNJ1904202002ਦੇ ਸਹਿਯੋਗ ਨਾਲ ਧਾਰਮਿਕ ਸੰਸਥਾ ਵਾਲਮੀਕਿ ਰੰਘਰੇਟਾ ਸ਼ਕਤੀ ਮੰਚ ਦੇ ਪ੍ਰਧਾਨ ਵੀਰ ਦਲਬੀਰ ਸਿੰਘ ਕੁੱਕੂ ਤੇ ਉਨਾਂ ਦੇ ਸਾਥੀਆਂ ਵਲੋਂ ਗਰੀਬਾਂ ਤੇ ਲੋੜਵੰਦ ਮਜਦੂਰਾਂ ਵਾਸਤੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ।ਇਸ ਸੇਵਾ ਵਿੱਚ ਗੁਮਟਾਲਾ ਬਾਈਪਾਸ ਪੁਲਿਸ ਚੌਂਕੀ ਦੇ ਇੰਚਾਰਜ ਰਾਜ ਕੁਮਾਰ ਲੁੱਧੜ ਨੇ ਅਹਿਮ ਰੋਲ ਨਿਭਾਇਆ।ਜਿਸ ਦੀ ਤਾਰੀਫ ਕਰਦੇ ਹੋਏ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਪ੍ਰਿੰਸ ਤੇ ਪਿੰਡ ਵਾਸੀਆਂ ਵਲੋਂ ਚੌਂਕੀ ਇੰਚਾਰਜ ਰਾਜ ਕੁਮਾਰ ਲੁੱਧੜ ਨੂੰ ਸਨਮਾਨਿਤ ਕੀਤਾ ਗਿਆ।
               ਇਸ ਮੌਕੇ ਤੇ ਸਾਬਕਾ ਜੇ.ਈ ਬਿਜਲੀ ਬੋਰਡ ਰਜਿੰਦਰ ਪਰਮਾਰ, ਗੁਰਜੀਤ ਸਿੰਘ, ਮਨਦੇਵ ਸਿੰਘ, ਅਮਰਜੀਤ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਹੋਏ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …