Friday, July 10, 2026

ਬੈਂਕ ਆਫ ਇੰਡੀਆ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ

ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਵਿਡ 19 ਤੋਂ ਬਚਾਅ ਲਈ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੌਰਾਨ ਲੋੜਵੰਦਾਂ ਦੀ ਬਾਂਹ ਫੜਨ PPNJ1904202003ਲਈ ਪੰਜਾਬ ਸਰਕਾਰ ਦੇ ਨਾਲ-ਨਾਲ ਕੋਈ ਹੋਰ ਸਮਾਜ ਸੇਵੀ ਸੰਸਥਾਵਾਂ ਤੇ ਕਾਰਪੋਰੇਟ ਅਦਾਰੇ ਵੀ ਆ ਰਹੇ ਹਨ।ਅੱਜ ਬੈਂਕ ਆਫ ਇੰਡੀਆ ਦੇ ਜੋਨਲ ਦਫਤਰ ਨੇ 50 ਲੋੜਵੰਦ ਪਰਿਵਾਰਾਂ ਨੂੰ ਆਪਣੇ ਵੱਲੋਂ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ।ਮੈਨੇਜਰ ਰਵਿੰਦਰ ਸਿੰਘ ਨੇ ਦੱਸਿਆ ਕਿ ਬੈਂਕ ਵੱਲੋਂ ਅੱਜ 50 ਕਿੱਟ, ਜਿਸ ਵਿੱਚ ਆਟਾ, ਚੌਲ, ਖੰਡ, ਸਰੋਂ ਦਾ ਤੇਲ, ਚਾਹ ਪੱਤੀ, ਲੂਣ, ਬਿਸਕੁਟ ਅਤੇ ਸਾਬਣ ਸ਼ਾਮਿਲ ਸੀ, ਤਹਿਸੀਲਦਾਰ ਪ੍ਰਵੀਨ ਛਿੱਬਰ ਨੂੰ ਦਿੱਤੀਆਂ ਗਈਆਂ, ਜੋ ਕਿ ਇਨਾਂ ਨੂੰ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਉਣਗੇ।
               ਇਸ ਮੌਕੇ ਜੋਨਲ ਮੈਨੇਜਰ ਵਾਸੂਦੇਵ, ਡਿਪਟੀ ਜੋਨਲ ਮੈਨੇਜਰ ਕੇਵਲ ਗਰਗ ਅਤੇ ਮੈਨੇਜਰ ਭਾਸ਼ਾ ਵਿਭਾਗ ਮੁਕੇਸ਼ ਕੁਮਾਰ ਵੀ ਹਾਜ਼ਰ ਸਨ।

Check Also

ਵਿਧਾਇਕ ਡਾ. ਅਜੈ ਗੁਪਤਾ ਨੇ ਹਲਕਾ ਕੇਂਦਰੀ ‘ਚ ਸੜਕ ਦੇ ਵਿਕਾਸ ਪ੍ਰੋਜੈਕਟ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੈ ਗੁਪਤਾ …