Sunday, June 21, 2026

ਚੰਡੀਗੜ ਪੁਲਿਸ ਵਲੋਂ ਪੱਤਰਕਾਰ ਨਾਲ ਦੁਰਵਿਵਹਾਰ ਦੀ ਸਿਟੀ ਪ੍ਰੈਸ ਕਲੱਬ ਲਹਿਰਾਗਾਗਾ ਵਲੋਂ ਨਿਖੇਧੀ

ਲੌਂਗੋਵਾਲ, 21 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬੀਤੇ ਦਿਨ ਚੰਡੀਗੜ੍ਹ ਪੁਲੀਸ ਵਲੋਂ ਸੀਨੀਅਰ ਪੱਤਰਕਾਰ ਦਵਿੰਦਰਪਾਲ ਸਿੰਘ ਭੁੱਲਰ ਨਾਲ ਕੀਤੇ Naresh Garg Jatinder Jalurਗਏ ਦੁਰਵਿਵਹਾਰ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸਿਟੀ ਪ੍ਰੈਸ ਕਲੱਬ ਲਹਿਰਾਗਾਗਾ ਦੇ ਸਰਪ੍ਰਸਤ ਨਰੇਸ਼ ਗਰਗ, ਚੇਅਰਮੈਨ ਜਤਿੰਦਰ ਸਿੰਘ ਜਲੂਰ, ਪ੍ਰਧਾਨ ਰਾਕੇਸ਼ ਕੁਮਾਰ ਗੁਪਤਾ, ਮੁੱਖ ਸਲਾਹਕਾਰ ਡਾਕਟਰ ਮਦਨ ਸ਼ਰਮਾ, ਸਲਾਹਕਾਰ ਸੁਭਾਸ਼ ਜ਼ਿੰਦਲ ਤੋਂ ਇਲਾਵਾ ਪੱਤਰਕਾਰ ਅਮਨ ਸਿੰਗਲਾ, ਗੁਰੀ ਚਹਿਲ, ਰਮਿਤ ਸ਼ਰਮਾ, ਤਰਸੇਮ ਸਿੰਘ ਬਬਲੀ, ਗੁਰਜੰਟ ਸਿੰਘ ਢੀਂਡਸਾ, ਖੁਸ਼ਵਿੰਦਰ ਸ਼ਰਮਾ, ਹਰਬੰਸ ਦੁੱਲਟ ਅਤੇ ਵਾਸਦੇਵ ਸਿੰਘ ਹਰਿਆਓ ਆਦਿ ਨੇ ਇਸ ਨੂੰ ਧੱਕੇਸ਼ਾਹੀ ਦੱਸਿਆ ਹੈ।ਉਨ੍ਹਾਂ ਕਿਹਾ ਕਿ ਸਿਟੀ ਪ੍ਰੈਸ ਕਲੱਬ ਲਹਿਰਾਗਾਗਾ ਚੰਡੀਗੜ੍ਹ ਪੁਲੀਸ ਦੇ ਡੀ.ਜੀ.ਪੀ ਤੋਂ ਮੰਗ ਕਰਦਾ ਹੈ ਕਿ ਪੱਤਰਕਾਰ ਨਾਲ ਦੁਰਵਿਵਹਾਰ ਕਰਨ ਵਾਲੇ ਐਸ.ਐਚ.ਓ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਅੱਗੇ ਤੋਂ ਇਹ ਯਕੀਨੀ ਬਣਾਇਆ ਜਾਵੇ ਕਿ ਮੀਡੀਆ ਨਾਲ ਅਜਿਹੀ ਘਟਨਾ ਨਾ ਵਾਪਰੇ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …