ਲੌਂਗੋਵਾਲ, 21 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੀਨੀਅਰ ਪੱਤਰਕਾਰ ਤੇ ਉਘੇ ਲੇਖਕ ਦਵਿੰਦਰਪਾਲ ਸਿੰਘ ਨਾਲ ਡਿਊਟੀ ‘ਤੇ ਜਾਂਦਿਆਂ ਚੰਡੀਗੜ੍ਹ
ਪੁਲਿਸ ਦੇ ਕੁੱਝ ਮੁਲਾਜ਼ਮਾਂ ਵਲੋਂ ਕੀਤੇ ਮਾੜੇ ਵਿਵਹਾਰ ਦੀ ਯੂਥ ਆਗੂ ਤੇ ਸਰਬ ਸਾਂਝਾ ਵਿਚਾਰ ਮੰਚ ਦੇ ਪ੍ਰਧਾਨ ਮੱਖਣ ਸਿੰਘ ਸ਼ਾਹਪੁਰ ਨੇ ਨਿੰਦਾ ਕੀਤੀ ਹੈ।ਉਨਾਂ ਕਿਹਾ ਕਿ ਚੰਡੀਗੜ੍ਹ ਪੁਲਿਸ ਦੇ ਕੁੱਝ ਮੁਲਾਜ਼ਮਾਂ ਵਲੋਂ ਕਰਫਿਊ ਦੀ ਆੜ ਵਿੱਚ ਪੰਜਾਬੀ ਟ੍ਰਿਬਿਊਨ ਦੇ ਇਕ ਸੀਨੀਅਰ ਪੱਤਰਕਾਰ ਨੂੰ ਥਾਣੇ ‘ਚ ਲਿਜਾ ਕੇ ਭੁੰਜੇ ਬਿਠਾਉਣਾ ਤੇ ਪਹਿਚਾਣ ਪੱਤਰ ਵੇਖ ਕੇ ਵੀ ਉਸ ਨੂੰ ਜਲੀਲ ਕਰਨਾ ਐਸ.ਐਚ.ਓ ਤੇ ਮੁਲਾਜ਼ਮਾਂ ਦੀ ਗਲਤੀ ਨਹੀਂ ਸਗੋਂ ਵੱਡਾ ਕਾਨੂੰਨੀ ਅਪਰਾਧ ਹੈ।ਉਨਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਅਜਿਹੇ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media