Friday, September 18, 2026

ਸੋਮਵਾਰ ਨੂੰ ਲਏ 19 ਸੈਂਪਲਾਂ ਦੀ ਰਿਪੋਟ ਵੀ ਆਈ ਨੈਗੇਟਿਵ

ਬੀਤੀ ਦੇਰ ਸ਼ਾਮ ਪ੍ਰਾਪਤ ਹੋਈ ਸੀ ਤਿੰਨ ਸੈਂਪਲਾਂ ਦੀ ਰਿਪੋਰਟ ਨੈਗੇਟਿਵ
ਬਠਿੰਡਾ, 22 ਅਪ੍ਰੈਲ (ਪੰਜਾਬ ਪੋਸਟ ਬਿਊਰ) – ਬਠਿੰਡਾ ਜ਼ਿਲੇ ਵਿਚ ਕਰੋਨਾ ਦੇ ਰੈਪਿਡ ਟੈਸਟ ਹੋਣੇ ਸ਼ੁਰੂ ਹੋ ਜਾਣ ਤੋਂ ਬਾਅਦ ਹੁਣ ਟੈਸਟਾਂ ਦੀ ਗਿਣਤੀ ਵਿਚ ਵਾਧਾ B. Sri Niwasan Dc Bathindaਹੋਣਾ ਸ਼ੁਰੂ ਹੋ ਗਿਆ ਹੈ, ਜੋ ਕਿ ਕਰੋਨਾ ਦਾ ਜ਼ਿਲੇ ਵਿਚ ਦਾਖਲਾ ਰੋਕਣ ਵਿਚ ਸਹਾਈ ਹੋਵੇਗਾ।ਮੰਗਲਵਾਰ ਨੂੰ ਜ਼ਿਲੇ ਵਿਚ 33 ਰੈਪਿਡ ਟੈਸਟ ਕੀਤੇ ਗਏ ਹਨ ਅਤੇ ਇੰਨਾਂ ਸਾਰਿਆਂ ਦੀ ਰਿਪੋਰਟ ਨੈਗੇਟਿਗ ਆਈ ਹੈ।ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਨੇ ਦੱਸਿਆ ਕਿ ਇਸ ਤੋਂ ਬਿਨਾਂ ਤੋਂ ਬੀਤੀ ਦੇਰ ਸ਼ਾਮ ਸ਼ਨੀਵਾਰ ਨੂੰ ਭੇਜੇ 3 ਸੈਂਪਲਾਂ ਦੀ ਰਿਪੋਟ ਵੀ ਨੈਗੇਟਿਵ ਪ੍ਰਾਪਤ ਹੋਈ ਸੀ।ਜਦ ਕਿ ਬੀਤੇ ਕੱਲ ਭੇਜੇ 19 ਸੈਂਪਲਾਂ ਦੀ ਰਿਪੋਰਟ ਵੀ ਨੈਗੇਟਿਗ ਪ੍ਰਾਪਤ ਹੋਈ ਹੈ।
                   ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚ 151 ਨਮੂਨਿਆਂ ਦੀ ਰਿਪੋਟ ਨੈਗੇਟਿਵ ਆ ਚੁੱਕੀ ਹੈ ਜਦ ਕਿ ਮੰਗਲਵਾਰ ਨੂੰ 9 ਹੋਰ ਸੈਂਪਲ ਲੈ ਕੇ ਭੇਜੇ ਗਏ ਹਨ।ਇਸ ਤੋਂ ਬਿਨਾਂ ਬੀਤੇ ਕੱਲ ਹੋਏ 2 ਰੈਪਿਡ ਟੈਸਟਾਂ ਦੀ ਰਿਪੋਰਟ ਨੈਗੇਟਿਵ ਆਈ ਸੀ।

Check Also

ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …