Thursday, July 9, 2026

ਲੋਕ ਪੱਖੀ ਸ਼ਾਇਰ ਸੰਤ ਰਾਮ ਉਦਾਸੀ ਦਾ ਜਨਮ ਦਿਨ ਮਨਾਇਆ

ਸੰਗਰੂਰ, 22 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ‘ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ’ ਵਰਗੇ ਸੈਂਕੜੇ ਲੋਕ ਪੱਖੀ ਗੀਤ ਲਿਖਣ ਤੇ ਸੁਮੱਚਾ PPNJ2204202008ਜੀਵਨ ਕਿਰਤੀ ਕਾਮਿਆਂ ਦੀ ਹੋਣੀ ਨੂੰ ਬਦਲਣ ਲਈ ਸੰਘਰਸ਼ਾਂ ਦੇ ਲੇਖੇ ਲਾਉਣ ਵਾਲੇ ਲੋਕ ਪੱਖੀ ਸ਼ਾਇਰ ਸੰਤ ਰਾਮ ਉਦਾਸੀ ਦਾ ਜਨਮ ਦਿਨ ਆਲ ਇੰਡੀਆ ਪ੍ਰੋਗਰੈਸਿਵ ਵੁਮੈਨ ਐਸੋਸੀਏਸ਼ਨ ਦੀ ਕੇਂਦਰੀ ਆਗੂ ਨਰਿੰਦਰ ਕੌਰ ਬੁਰਜ਼ ਹਮੀਰਾ ਨੇ ਕੋਵਿਡ 19 ਦੇ ਕਾਰਨ ਇਕੱਠ ਨਾ ਕਰਨ ਦੀਆਂ ਹਦਾਇਤਾਂ ਤਹਿਤ ਆਪਣੇ ਬੱਚਿਆਂ ਬੇਟੀ ਅਰਵਿੰਦ ਤੇ ਬੇਟੇ ਹਰਮਨ ਸਿੰਘ ਨਾਲ ਆਪਣੀ ਰਿਹਾਇਸ਼ ਵਿਖੇ ਮਨਾਇਆ।
             ਉਨ੍ਹਾਂ ਕਿਹਾ ਕਿ ਸੰਤ ਰਾਮ ਉਦਾਸੀ ਦਾ ਜਨਮ 20 ਅਪ੍ਰੈਲ 1939 ਨੂੰ ਮੇਹਰ ਸਿੰਘ ਦੇ ਘਰ ਮਾਤਾ ਧੰਨ ਕੌਰ ਦੇ ਘਰ ਹੋਇਆ ਅਤਿ ਦੀ ਗਰੀਬੀ ‘ਤੇ ਦਲਿਤ ਹੋਣ ਦਾ ਸੰਤਾਪ ਓਹ ਉਮਰ ਹੰਢਾਉਂਦੇ ਹੋਏ ਬੇਹਤਰ ਜ਼ਿੰਦਗੀ ਤੇ ਮਾਨ-ਸਨਮਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਰਹੇ।ਮਾਸਟਰ ਗੁਰਦਿਆਲ ਸਿੰਘ ਹੋਣਾਂ ਦੇ ਪ੍ਰਭਾਵ ਤਹਿਤ ਕਮਿਊਨਿਸਟ ਲਹਿਰ ਦੇ ਨੇੜੇ ਆਏ ਤੇ ਕਾਮਰੇਡ ਹਰਨਾਮ ਸਿੰਘ ਚਮਕ ਦੀ ਪ੍ਰੇਰਨਾ ਤੇ ਸੀ.ਪੀ.ਐਮ ਨਾਲ ਜੁੜੇ ਤੇ 1967 ਚ ਉਠੀ ਨਕਸਲਵਾੜੀ ਲਹਿਰ ‘ਚ 1969 ਸਰਗਰਮ ਹੋ ਗਏ।ਇਸੇ ਦੌਰਾਨ ਉਨ੍ਹਾਂ ਨੇ ਆਰਥਿਕ ਤੰਗੀਆਂ ਤੁਰਸ਼ੀਆਂ ‘ਤੇ ਨੌਕਰੀ ਤੋਂ ਵੀ ਕਈ ਵਾਰ ਸਸਪੈਂਡ ਹੋਣਾ ਪਿਆ, ਉਥੇ ਅਨੇਕਾਂ ਵਾਰ ਪੁਲਿਸ ਤਸ਼ੱਦਦ ਦਾ ਸਾਹਮਣਾ ਕੀਤਾ।
               ਉਨ੍ਹਾਂ ਕਿਹਾ ਅੱਜ ਜਦੋਂ ਕੋਰੋਨਾ ਸੰਕਟ ਮੌਕੇ ਕਈ ਅਖੌਤੀ ਦੇਸ਼ ਭਗਤ ਆਗੂ ਦੇਸ਼ ਭਗਤੀ ਦੀ ਦੁਹਾਈ ਪਾਉਂਦੇ ਹਨ।ਅਜਿਹੇ ਸਮੇਂ ਸੰਤ ਰਾਮ ਉਦਾਸੀ ਦੀ ਕਲਮ ਪਰਦਾਫਾਸ਼ ਕਰਦਿਆਂ ਲਿਖ ਦਿੰਦੀ ਆ “ਦੇਸ਼ ਹੈ ਪਿਆਰਾ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ, ਅਸੀਂ ਤੋੜ ਦੇਣੀ ਲਹੂ ਪੀਣੀ ਜੋਕ ਹਾਣੀਆਂ।” ਅੱਜ ਜਦੋਂ ਸਰਕਾਰਾਂ ਕਿਰਤੀ ਲੋਕਾਂ ਨੂੰ ਰੱਬ ਆਸਰੇ ਛੱਡ ਮਹਿਜ਼ ਫੋਕੇ ਨਾਅਰੇ ਤੇ ਨਸੀਹਤਾਂ ਦੇ ਰਹੀਆਂ ਹਨ।ਅਜਿਹੇ ਮਾਹੌਲ ‘ਤੇ ਉਦਾਸੀ ਦੀ ਕਲਮ ਲਲਕਾਰਦੀ ਆ “ਉਚੀ ਕਰ ਬਾਂਹ ਮਜ਼ਦੂਰ ਨੇ ਕਹਿਣਾ ਹਿੱਸਾ ਦੇਸ਼ ਦੀ ਆਜ਼ਾਦੀ ‘ਚ ਅਸੀਂ ਵੀ ਆ ਲੈਣਾ।ਹੁਣ ਜਦੋਂ ਸੂਰਤ, ਬਾਦਰਾ ਲੁਧਿਆਣਾ ਆਦਿ ਥਾਵਾਂ ‘ਤੇ ਮਜ਼ਦੂਰਾਂ ਤੇ ਜ਼ਬਰ ਹੋ ਰਿਹਾ।ਰਾਜ ਸੱਤਾ ਦੇ ਘਿਨਾਉਣੇ ਕਿਰਦਾਰ ਬਾਰੇ ਉਦਾਸੀ ਨੇ ਲਿਖਿਆ ਕਿ” ਗੱਲ ਰੋਟੀਆਂ ਦੀ ਜਦੋਂ ਵੀ ਚਲਾਈਏ ਖਾਣ ਨੂੰ ਬਾਰੂਦ ਮਿਲਦਾ ਲੋਕ ਵੇ “ਉਨ੍ਹਾਂ ਰਹਿੰਦੀ ਜਿੰਦਗੀ ਵੀ ਲੋਕ ਸੰਘਰਸ਼ਾਂ ਤੇ ਸਮਾਜਵਾਦੀ ਪ੍ਰਬੰਧ ਦੀ ਉਸਾਰੀ ਦੇ ਲੇਖੇ ਲਾਉਣ ਦਾ ਅਹਿਦ ਲਿਆ। ਇਸ ਮੌਕੇ ਬੱਚਿਆਂ ਨੇ ਮਿਲ ਕੇ ਸੰਤ ਰਾਮ ਉਦਾਸੀ ਦੇ ਲਿਖੇ ਗੀਤ ਤੇ ਕਵਿਤਾਵਾਂ ਵੀ ਗਾਈਆਂ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …