Tuesday, November 24, 2026

ਏ.ਐਨ.ਐਮ ਵੱਲੋਂ ਕੋਵਿਡ-19 ਤੋਂ ਬਚਾਅ ਲਈ ਪਾਰਦਰਸ਼ੀ ਫੇਸ ਪ੍ਰੋਟੈਕਸ਼ਨ ਸ਼ੀਲਡ ਤਿਆਰ

ਕਪੂਰਥਲਾ, 22 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਕਪੂਰਥਲਾ ਡਾ. ਜਸਮੀਤ ਬਾਵਾ ਨੇ ਕਿਹਾ ਕਿ ਕੋਰੋਨਾ ਖਿਲਾਫ਼ ਜੰਗ ਵਿਚ ਹਰ ਕੋਈ ਕਿਸੇ ਨਾ PPNJ2204202013ਕਿਸੇ ਤਰੀਕੇ ਨਾਲ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਅ ਰਿਹਾ ਹੈ।ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਿਚ ਤਾਇਨਾਤ ਮਹਿਲਾ ਕਰਮਚਾਰੀਆਂ ਅਤੇ ਏ.ਐਨ.ਐਮ ਵੱਲੋਂ ਕੋਵਿਡ-19 ਤੋਂ ਬਚਾਅ ਲਈ ਪਾਰਦਰਸ਼ੀ ਫੇਸ ਪ੍ਰੋਟੈਕਸ਼ਨ ਸ਼ੀਲਡ ਤਿਆਰ ਕਰਕੇ ਇਸ ਜੰਗ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਹ ਸ਼ੀਲਡ ਖਾਂਸੀ, ਛਿੱਕ ਦੇ ਡ੍ਰਾਪ ਲੈਟਸ ਤੋਂ ਬਚਾਉਣ ਵਿਚ ਸਹਾਈ ਸਿੱਧ ਹੋਵੇਗੀ।ਜ਼ਿਕਰਯੋਗ ਹੈ ਕਿ ਸਿਵਲ ਸਰਜਨ ਦਫ਼ਤਰ ਵਿਚ ਤਾਇਨਾਤ ਸੰਤੋਸ਼, ਪ੍ਰਿਅੰਕਾ, ਬਲਜੀਤ ਅਤੇ ਏ.ਐਨ.ਐਮ, ਸ਼ਰਨਜੀਤ, ਬਲਬੀਰ ਕੌਰ, ਰਜਿੰਦਰ, ਰਮਿੰਦਰ, ਅਵਨੇਸ਼ ਤੇ ਰਜਨੀ ਵੱਲੋਂ ਆਪਣੀ ਰੂਟੀਨ ਦੀ ਡਿੳੂਟੀ ਦੇ ਨਾਲ-ਨਾਲ ਇਹ ਡਿੳੂਟੀ ਵੀ ਨਿਭਾਅ ਰਹੀਆਂ ਹਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …