Thursday, August 27, 2026

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਲੜ ਰਿਹੈ ਕਰੋਨਾ ਵਿਰੁੱਧ ਜ਼ੰਗ – ਏ.ਡੀ.ਸੀ (ਵਿਕਾਸ)

ਕਪੂਰਥਲਾ, 22 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਕੋਵਿਡ 19 ਤਹਿਤ ਫੈਲੀ ਮਹਾਮਾਰੀ ਦੀ ਰੋਕਥਾਮ ਲਈ ਕਰਫਿਊ S.P Angra ADCਦੋਰਾਨ ਜਿਲੇ ਦੇ 5 ਬਲਾਕਾਂ ਦੀਆਂ 546 ਪੰਚਾਇਤਾਂ ਵਿਚ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਅਤੇ ਅਧੀਨ ਸਟਾਫ ਵਲੋਂ ਸਮੂਹ ਪਿੰਡਾਂ ਵਿਚ ਸੋਡੀਅਮ ਹਾਇਡਰੋਕਲੋਰਾਇਡ ਦਾ ਸਪਰੇਅ ਕਰਵਾ ਕੇ, ਸਰਕਾਰ ਵਲੋਂ ਮੁਹੱਈਆ ਕਰਵਾਏ ਜਾ ਰਹੇ ਸੁੱਕੇ ਰਾਸ਼ਨ ਨੂੰ ਵੰਡ ਕੇ, ਗ੍ਰਾਮ ਪੰਚਾਇਤਾਂ ਅਤੇ ਉਹਨਾਂ ਦੇ ਸਰਪੰਚਾਂ ਵਲੋਂ ਸਰਕਾਰ ਤੋਂ ਪ੍ਰਾਪਤ ਰਾਸ਼ਨ ਨੂੰ ਗਰੀਬ ਘਰਾਂ ਤੱਕ ਮੁੱਹਈਆ ਕਰਵਾ ਕੇ ਅਤੇ ਪਿੰਡਾਂ ਵਿਚ ਠੀਕਰੀ ਪਹਿਰੇ ਲਗਾ ਕੇ ਕਰੋਨਾ ਤੋਂ ਬਚਣ ਲਈ ਢੁੱਕਵੀ ਜੰਗ ਲੜੀ ਜਾ ਰਹੀ ਹੈ।ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਪੂਰਥਲਾ ਐਸ.ਪੀ ਆਂਗਰਾ ਨੇ ਦੱਸਿਆ ਕਿ ਵਿਭਾਗ ਵਲੋਂ ਜਿਲਾ ਪ੍ਰੀਸ਼ਦ ਅਧੀਨ ਤੈਨਾਤ ਰੂਰਲ ਮੈਡੀਕਲ ਅਫਸਰਾਂ ਅਤੇ ਪੈਰਾ ਮੈਡੀਕਲ ਸਟਾਫ ਵਲੋਂ ਪਿੰਡਾਂ ਦੀ ਆਮ ਜਨਤਾ ਲਈ ਸਿਹਤ ਸਹੂਲਤਾਂ ਵੀ ਮੁਹੱਈਆ ਕਰਵਾਈਅਆਂ ਜਾ ਰਹੀਆਂ ਹਨ।
              ਉਹਨਾਂ ਦਸਿਆ ਕਿ ਜਿਲਾ ਪ੍ਰੀਸ਼ਦ ਅਧੀਨ ਕੰਮ ਕਰ ਰਹੇ ਰੂਰਲ ਮੈਡੀਕਲ ਅਫਸਰਾਂ ਵਲੋਂ ਆਪਣੀ ਡਿਸਪੈਂਸਰੀਆਂ ਦੇ ਨਾਲ ਨਾਲ ਕੋਵਿਡ-19 ਤਹਿਤ ਜਿਲਾ ਪੱਧਰ ‘ਤੇ ਸਥਾਪਤ ਕੀਤੇ ਆਈਸੋਲੇਸ਼ਨ ਸੈਂਟਰਾਂ ‘ਤੇ ਵੀ ਡਿਊਟੀ ਕੀਤੀ ਜਾ ਰਹੀ ਹੈ ਅਤੇ ਕਰੋਨਾ ਨਾਲ ਸੰਕ੍ਰਮਿਤ ਮਰੀਜਾਂ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ।ਇਸ ਦੇ ਨਾਲ ਨਾਲ ਸਮੇਂ ਸਮੇਂ ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੇਂਡੂ ਖੇਤਰ ਦੀ ਵਿੱਚ ਰਹਿ ਰਹੀ ਆਮ ਜਨਤਾ ਲਈ ਜਿਲੇ ਦੇ 42 ਸਬਸਿਡਰੀ ਹੈਲਥ ਸੈਟਰਾਂ ਵਿਚ ਆਰ.ਐਮ.ਓ ਅਤੇ ਪੈਰਾ ਮੈਡੀਕਲ ਸਟਾਫ ਵਲੋਂ ਆਮ ਜਨਤਾ ਸਿਹਤ ਸੁਵਿਧਾਵਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਇਕ ਵਿਸ਼ੇਸ਼ ਮੋਬਾਇਲ ਵੈਨ ਰਾਹੀਂ ਬਲਾਕ ਸੁਲਤਾਨਪੁਰ ਲੋਧੀ ਦੇ ਦਰਿਆ ਪਾਰ ਪਿੰਡਾਂ ਵਿੱਚ ਸਿਹਤ ਸਹੂਲਤਾਂ ਪਹੁਚਾਈਆਂ ਜਾ ਰਹੀਆਂ ਹਨ।
               ਏ.ਡੀ.ਸੀ (ਵਿਕਾਸ) ਐਸ.ਪੀ ਆਂਗਰਾ ਨੇ ਦੱਸਿਆ ਕਿ ਜਿਲੇ ਦੀਆਂ ਦੇ 42 ਸਬਸਿਡਰੀ ਹੈਲਥ ਸੈਂਟਰਾਂ ‘ਤੇ ਲੋੜੀਂਦੀਆਂ ਦਵਾਇਆ ਦਾ ਪ੍ਰਬੰਧ ਕੀਤਾ ਗਿਆ ਹੈ, ਜੇਕਰ ਕਿਸੇ ਵੀ ਵਿਅਕਤੀ ਨੂੰ ਦਵਾਈ ਦੀ ਲੋੜ ਹੈ ਤਾਂ ਉਹ ਨੇੜੇ ਦੀ ਸਰਕਾਰੀ ਡਿਸਪੈਸਰੀ/ਸਬਸਿਡਰੀ ਹੈਲਥ ਸੈਂਟਰ ਵਿੱਚ ਜਾ ਕੇ ਮੌਕੇ ‘ਤੇ ਹਾਜਰ ਡਾਕਟਰ ਜਾਂ ਮੈਡੀਕਲ ਫਾਰਮਾਸਿਸਟ ਨੂੰ ਚੈਕਅਪ ਕਰਵਾ ਦਵਾਈ ਲੈ ਸਕਦਾ ਹੈ।ਏ.ਡੀ.ਸੀ (ਵਿਕਾਸ) ਵਲੋਂ ਲੋਕਾਂ ਨੂੰ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਸੋਸ਼ਲ ਡਿਸਟੈਂਸਿੰਗ ਰੱਖਣ ਲਈ ਕਿਹਾ ਗਿਆ ਅਤੇ ਅਪੀਲ ਕੀਤੀ ਗਈ ਬਿਨਾ ਕਿਸੇ ਜਰੂਰੀ ਕੰਮ ਆਪਣੇ ਘਰੋ ਬਾਹਰ ਨਾ ਨਿਕਲਿਆ ਜਾਵੇ ਅਤੇ ਬੁਖਾਰ, ਖਾਂਸੀ ਜਾਂ ਕਿਸੇ ਵੀ ਤਰਾਂ੍ਹ ਕੋਵਿਡ 19 ਦੇ ਲੱਛਣ ਪਾਏ ਜਾਣ ਅਤੇ ਜਰੂਰਤ ਪੈਣ ਸਰਕਾਰੀ ਡਿਸਪੈਂਸਰੀ ਵਿਚ ਸੰਪਰਕ ਕੀਤਾ ਜਾਵੇ ਤਾਂ ਜੋ ਕਰੋਨਾ ਮਹਾਮਾਰੀ ਤੋ ਸਮੇਂ’ ਤੇ ਇਲਾਜ ਕਰਵਾ ਕੇ ਇਸ ਤੋਂ ਬਚਿਆ ਜਾ ਸਕੇ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …