ਲੌਂਗੋਵਾਲ, 22 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਥਾਣਾ ਲੌਂਗੋਵਾਲ ਦੀ ਪੁਲੀਸ ਨੇ ਭਾਰੀ ਮਾਤਰਾ ਵਿਚ ਚੂਰਾ ਪੋਸਤ (ਭੁੱਕੀ) ਸਮੇਤ ਇੱਕ ਵਿਅਕਤੀ ਨੂੰ
13 ਬੋਰੀਆਂ ਸਮੇਤ ਕਾਬੂ ਕੀਤਾ ਹੈ।ਥਾਣਾ ਲੌਂਗੋਵਾਲ ਦੇ ਐਸ.ਐਚ.ਓ ਬਲਵੰਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਰਾਮ ਸਿੰਘ ਸਮੇਤ ਪੁਲੀਸ ਪਾਰਟੀ ਸਮੇਤ ਬਡਬਰ ਰੋਡ ਲੌਂਗੋਵਾਲ ਵਿਖੇ ਗਸ਼ਤ ਕਰ ਰਹੇ ਸਨ ਤਾਂ ਮੁਖਬਰ ਖਾਸ ਤੋਂ ਇਤਲਾਹ ਮਿਲਣ ‘ਤੇ ਲਖਵਿੰਦਰ ਸਿੰਘ ਉਰਫ ਲੱਖਾ, ਸੁਖਦੀਪ ਸਿੰਘ ਉਰਫ ਸਾਬੀ, ਗੁਰਪ੍ਰੀਤ ਸਿੰਘ ਵਾਸੀ ਕੋਠੇ ਗੋਬਿੰਦਪੁਰਾ (ਧਨੋਲਾ) ਤੇ ਬਲਕਾਰ ਸਿੰਘ ਉਰਫ ਗੋਰਖਾ ਪੁੱਤਰ ਗੁਰਪਾਲ ਸਿੰਘ ਵਾਸੀ ਪਾਂਡੇ ਕੀ ਪੱਤੀ ਬਡਬਰ ਦੇ ਖਿਲਾਫ ਰੁੱਕਾ ਭੇਜ ਕੇ ਮੁਕੱਦਮਾ ਨੰਬਰ 59 ਧਾਰਾ ਐਨ.ਡੀ.ਪੀ.ਐਸ ਐਕਟ ਥਾਣਾ ਲੌਂਗੋਵਾਲ ਵਿਖੇ ਦਰਜ਼ ਕਰਵਾਇਆ ਅਤੇ ਮੁਕੱਦਮੇ ਦੀ ਤਫਤੀਸ਼ ਦੌਰਾਨ ਕਥਿਤ ਦੋਸ਼ੀ ਸੁਖਦੀਪ ਸਿੰਘ ਉਰਫ ਸਾਬੀ ਨੂੰ ਸਮੇਤ ਗੱਡੀ ਗ੍ਰਿਫਤਾਰ ਕਰਕੇ 13 ਬੋਰੇ ਭੁੱਕੀ ਚੂਰਾ ਪੋਸਤ (ਡੋਡੇ-ਭੁੱਕੀ) ਬਰਾਮਦ ਕੀਤੇੇ ਗਏ।ਜਿਸ ਨੂੰ ਮਾਣਯੋਗ ਡਿਊਟੀ ਮੈਜਿਸਟਰੇਟ ਸੰਗਰੂਰ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ।ਉਨਾਂ ਕਿਹਾ ਕਿ ਉਕਤ ਦੋਸ਼ੀ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਟੀਮਾਂ ਬਣਾਈਆਂ ਗਈਆਂ ਹਨ।ਪੁਛਗਿੱਛ ਦੌਰਾਨ ਹੋਰ ਬਰਾਮਦਗੀ ਹੋਣ ਦੀ ਸੰਭਾਵਨਾ ਹੈ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media