ਸੰਗਰੂਰ, 22 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਰੋਟਰੀ ਕਲੱਬ ਸੰਗਰੂਰ ਰੋਇਲ ਵਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸੈਨੇਟਾਈਜ਼ਰ ਦੀਆਂ 1000 ਸ਼ੀਸ਼ੀਆਂ ਅਤੇ
ਸੰਗਰੂਰ ਡਿਸਟ੍ਰਿਕਟ ਇੰਡਸਟਰੀ ਚੈਂਬਰ (ਐਸ.ਡੀ.ਆਈ.ਸੀ) ਵਲੋਂ ਬਣਾਉਟੀ ਸਾਹ ਵਾਲੀ ਬਾਇਪੈਪ ਮਸ਼ੀਨ ਤੇ ਮੈਡੀਕਲ ਮੌਨੀਟਰ ਦਿੱਤੇ ਗਏ।ਰੋਟਰੀ ਕਲੱਬ ਦਾ ਧੰਨਵਾਦ ਕਰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਲੜਨ ਲਈ ਸੈਨੇਟਾਇਜ਼ਰ ਇੱਕ ਕਾਰਗਰ ਹਥਿਆਰ ਹੈ ਅਤੇ ਸਾਬਣ-ਪਾਣੀ ਉਪਲੱਬਧ ਨਾ ਹੋਣ ਦੀ ਸੂਰਤ ਵਿੱਚ ਸੈਨੇਟਾਈਜ਼ਰ ਨਾਲ ਹੀ ਹੱਥ ਸਾਫ਼ ਕੀਤੇ ਜਾ ਸਕਦੇ ਹਨ।ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵਿਅਕਤੀ ਨੂੰ ਵਾਰ-ਵਾਰ ਹੱਥ ਧੌਂਦੇ ਰਹਿਣਾ ਚਾਹੀਦਾ ਹੈ।ਜਿਸ ਨਾਲ ਹੱਥਾਂ `ਤੇ ਲੱਗੇ ਕੀਟਾਣੂ ਤੇ ਜੀਵਾਣੂ ਮਰ ਜਾਂਦੇ ਹਨ।
ਵਧੀਕ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ, ਸਹਾਇਕ ਕਮਿਸ਼ਨਰ ਅੰਕੁਰ ਮਹਿੰਦਰੂ, ਐਸ.ਡੀ.ਆਈ.ਸੀ ਦੇ ਪ੍ਰਧਾਨ ਘਨਸ਼ਿਆਮ ਕਾਂਸਲ, ਬਾਇਪੈਪ ਮਸ਼ੀਨ ਮੁਹੱਈਆ ਕਰਵਾਉਣ ਵਾਲੇ ਕੇ.ਪੀ.ਐਮ ਗਰੁੱਪ ਦੇ ਚੇਅਰਮੈਨ ਅਤੇ ਬਲਾਕ ਪ੍ਰਧਾਨ ਸਜੀਵ ਸੂਦ, ਚੇਅਰਮੈਨ ਰੋਟਰੀ ਕਲੱਬ ਸੰਗਰੂਰ ਰੋਇਲ ਰਾਜੀਵ ਜੈਨ, ਪ੍ਰਧਾਨ ਮਹਿੰਦਰਪਾਲ ਸਿੰਘ, ਸਕੱਤਰ ਐਸ.ਕੇ ਸਲੂਜਾ, ਸੰਜੀਵ ਚੋਪੜਾ, ਪੰਕਜ ਗੋਇਲ, ਅਮਿਤ ਜਿੰਦਲ, ਅੰਤਰਦੀਪ ਸਿੰਘ ਅਤੇ ਅਮਰ ਗੁਪਤਾ ਵੀ ਹਾਜ਼ਰ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media