Thursday, April 16, 2026

ਕੋਰੋਨਾ ਪ੍ਰਭਾਵਿਤ ਇਲਾਕੇ ‘ਚ ਮੁੜ ਸੈਨੇਟਾਈਜੇਸ਼ਨ ਜੰਗੀ ਪੱਧਰ ‘ਤੇ ਜਾਰੀ – ਮੇਅਰ

ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ) – ਕੋਵਿਡ-19 ਵਰਗੀ ਮਹਾਮਾਰੀ ਤੋਂ ਬਚਾਉਣ ਲਈ ਨਗਰ ਨਿਗਮ ਦੇ ਸਮੂਹ ਅਧਿਕਾਰੀਆਂ ਅਤੇ PPNJ2404202009

ਕਰਮਚਾਰੀਆਂ ਦੀਆਂ ਟੀਮਾਂ ਵਲੋਂ  ਗੁਰੂ ਨਗਰੀ ਦੇ ਵਾਸੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਉਹਨਾਂ ਨੂੰ ਘਰ ਵਿੱਚ ਹੀ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।   ਮੇਅਰ ਕਰਮਜੀਤ ਸਿੰਘ ਰਿੰਟੂ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਨਗਰ ਨਿਗਮ ਵੱਲੋਂ ਸਾਰੇ ਵਿਧਾਨ ਸਭਾ ਹਲਕਿਆਂ ਦੀਆਂ ਗਲੀਆਂ ਤੇ ਮੁਹੱਲਿਆਂ ਦੀ ਸੈਨੇਟਾਈੲਜੇਸ਼ਨ ਜੰਗੀ ਪੱਧਰ ‘ਤੇ ਜਾਰੀ ਹੈ।ਜਦਕਿ ਇਕਾਂਤਵਾਸ ਕੀਤੇ ਇਲਾਕਿਆਂ ਵਿਚ ਸਕਰੀਨਿੰਗ ਅਤੇ 20 ਸੈਕਟਰ ਮੈਜਿਸਟ੍ਰੇਟ ਲਗਾ ਕੇ ਰੈਪਿਡ ਰਿਸਪਾਂਸ ਟੀਮਾਂ ਦੀ ਮਦਦ ਨਾਲ ਮੈਡੀਕਲ ਚੈਕਅੱਪ ਸ਼ੁਰੂ ਕਰਵਾਇਆ ਗਿਆ ਹੈ।
             ਮੇਅਰ ਨੇ ਦੱਸਿਆ ਕਿ ਇਸੇ ਸਕਰੀਨਿੰਗ ਦੌਰਾਨ ਜੋੜਾ ਫਾਟਕ ਨੇੜਲੇ ਕ੍ਰਿਸ਼ਨਾ ਨਗਰ ਅਮਰਕੋਟ ਦੀ ਗਲੀ ਨੰ. 2 ਦੇ ਇਲਾਕੇ ਵਿਚ ਦੋ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ਼ ਇਹਨਾਂ ਟੀਮਾਂ ਨੂੰ ਮਿਲੇ ਹਨ।ਜਿਨ੍ਹਾਂ ਨੂੰ ਫੋਰੀ ਤੌਰ ‘ਤੇ ਇਲਾਜ਼ ਲਈ ਭੇਜਿਆ ਗਿਆ ਹੈ ਅਤੇ ਸਾਰਾ ਇਲਾਕਾ ਮੁੜ ਤੋਂ ਸੈਨੇਟਾਇਜ਼ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਸਮੁੱਚੇ ਇਲਾਕੇ ਵਿੱਚ ਦੋਬਾਰਾ ਮਸ਼ੀਨਾਂ ਰਾਹੀਂ ਅਤੇ ਘਰ-ਘਰ ਜਾ ਕੇ ਸਪਰੇਅ ਕਰਵਾਈ ਜਾ ਰਹੀ ਹੈ।ਮੇਅਰ ਕਰਮਜੀਤ ਸਿੰਘ ਨੇ ਕਿਹਾ ਕਿ ਕਈ ਸਮਾਜ ਸੇਵਾ ਸੰਸਥਾਵਾਂ ਅਤੇ ਸਮਾਜ ਦੇ ਸਮਰੱਥ ਲੋਕਾਂ ਵੱਲੋਂ ਵੀ ਇਸ ਔਖੀ ਘੜੀ ਵਿਚ ਸਮਾਜ ਦਾ ਸਾਥ ਦਿੰਦੇ ਹੋਏ ਰਾਸ਼ਨ, ਦਵਾਈਆਂ, ਪੀ.ਪੀ.ਈ.ਕਿੱਟਾਂ, ਦਸਤਾਨੇ ਆਦਿ ਦੀ ਜੋ ਵੀ ਮਦਦ ਹੋ ਸਕਦੀ ਹੈ ਕੀਤੀ ਜਾ ਰਹੀ ਹੈ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …