Wednesday, July 29, 2026

ਥਰਮਲ ਸਕਰੀਨਿੰਗ ਵਾਲੇ 20 ਅੰਤਰ-ਜ਼ਿਲ੍ਹਾ ਨਾਕਿਆਂ ਸਬੰਧੀ ਸੋਧੀ ਹੋਈ ਸੂਚੀ ਜਾਰੀ

ਕਪੂਰਥਲਾ, 24 ਅਪ੍ਰੈਲ (ਪੰਜਾਬ ਪੋਸਟ ਬਿਉਰੋ) – ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਪਿਛਲੇ ਕੁੱਝ ਦਿਨਾਂ ਵਿਚ ਕਪੂਰਥਲਾ ਜ਼ਿਲ੍ਹੇ ਦੀ Covid 19ਹੱਦ ਨਾਲ ਲੱਗਦੇ ਕੁਝ ਜ਼ਿਲ੍ਹਿਆਂ ਵਿਚ ਕੋਰੋਨਾ ਵਾਇਰਸ (ਕੋਵਿਡ-19) ਦੇ ਕੇਸਾਂ ਦੀ ਗਿਣਤੀ ਵਧਣ ਦੇ ਮੱਦੇਨਜ਼ਰ ਫ਼ੋਜਦਾਰੀ ਜ਼ਾਬਤਾ 1973 ਦੀ ਧਾਰਾ 144 ਅਤੇ ਐਪੀਡੇਮਿਕਸ ਐਕਟ 1897 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਨਾਲ ਸਬੰਧਤ ਧਾਰਾਵਾਂ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ 21 ਅਪ੍ਰੈਲ ਨੂੰ ਕਿਸੇ ਹੋਰ ਜ਼ਿਲ੍ਹੇ ਵਿਚੋਂ ਆ ਰਹੇ ਕਿਸੇ ਵੀ ਵਿਅਕਤੀ ਨੂੰ ਥਰਮਲ ਸਕਰੀਨਿੰਗ ਕਰਨ ਤੋਂ ਬਾਅਦ ਹੀ ਕਪੂਰਥਲਾ ਜ਼ਿਲ੍ਹੇ ਵਿਚ ਦਾਖ਼ਲ ਹੋਣ ਦੀ ਆਗਿਆ ਦੇਣ ਸਬੰਧੀ ਜਾਰੀ ਹੁਕਮਾਂ ਵਿੱਚ ਅੰਤਰ-ਜ਼ਿਲ੍ਹਾ ਹੱਦਾਂ ’ਤੇ 20 ਚੈੱਕ ਪੁਆਇੰਟਾਂ/ਨਾਕਿਆਂ ਦੀ ਅੱਜ ਸੋਧੀ ਹੋਈ ਸੂਚੀ ਜਾਰੀ ਕੀਤੀ ਗਈ ਹੈ, ਜਿਨ੍ਹਾਂ ’ਤੇ ਨਾਨ-ਕਾਨਟੈਕਟ ਥਰਮਾਮੀਟਰਾਂ ਰਾਹੀਂ ਸਕਰੀਨਿੰਗ ਕੀਤੀ ਜਾਵੇਗੀ।
                ਸੋਧੀ ਹੋਈ ਸੂਚੀ ਅਨੁਸਾਰ ਹੁਣ ਕਪੂਰਥਲਾ ਸਬ-ਡਵੀਜ਼ਨ ਵਿਖੇ ਇਹ ਨਾਕੇ ਆਧੀ ਖੂਹੀ (ਜਲੰਧਰ-ਕਪੂਰਥਲਾ ਰੋਡ), ਕਾਂਜਲੀ ਪੁਲ, ਫੱਤੂ ਢੀਂਗਾ, ਬਾਬਾ ਦੀਪ ਸਿੰਘ ਨਗਰ, ਕਾਲਾ ਸੰਘਿਆਂ ਚੌਕ, ਕਾਲਾ ਸੰਘਿਆਂ ਰੋਡ ’ਤੇ ਐਸ.ਐਸ.ਕੇ ਫੈਕਟਰੀ ਨਜ਼ਦੀਕ (ਵਾਈ ਪੁਆਇੰਟ) ਅਤੇ ਕਾਲਾ-ਸੰਘਿਆਂ-ਜਲੰਧਰ ਰੋਡ ’ਤੇ ਜੈ ਰਾਮਪੁਰ ਵਿਖੇ ਲੱਗਣਗੇ।
              ਇਸੇ ਤਰ੍ਹਾਂ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ ਇਹ ਨਾਕੇ ਅੱਡਾ ਦੀਪੇਵਾਲ, ਡੱਲਾ ਸਾਹਿਬ ਚੌਕੀ, ਸ਼ਹੀਦ ੳੂਧਮ ਸਿੰਘ ਚੌਕ ਅਤੇ ਮੁੰਡੀ ਮੋੜ ਵਿਖੇ ਲੱਗਣਗੇ।
               ਭੁਲੱਥ ਸਬ-ਡਵੀਜ਼ਨ ਵਿਚ ਅੱਡਾ ਸਰੂਪਵਾਲ, ਭੱਠਾ ਬਜਾਜਾਂ ਅੱਡਾ, ਰਾਮਗੜ੍ਹ ਮੱਲ੍ਹੀਆਂ ਮੋੜ, ਦਿਆਲਪੁਰ ਹਮੀਰਾ ਅਤੇ ਢਿਲਵਾਂ ਟੋਲ ਪਲਾਜ਼ਾ ’ਤੇ ਇਹ ਨਾਕੇ ਲੱਗਣਗੇ।
            ਇਸ ਤੋਂ ਇਲਾਵਾ ਫਗਵਾੜਾ ਸਬ-ਡਵੀਜ਼ਨ ਵਿਚ ਇਹ ਨਾਕੇ ਖਜੂਰਲਾ (ਫਗਵਾੜਾ-ਜਲੰਧਰ ਰੋਡ), ਦਰਵੇਸ਼ ਪਿੰਡ (ਫਗਵਾੜਾ-ਨਕੋਦਰ ਰੋਡ), ਜਮਾਲਪੁਰ (ਫਗਵਾੜਾ-ਲੁਧਿਆਣਾ ਰਾਸ਼ਟਰੀ ਰਾਜਮਾਰਗ) ਅਤੇ ਗੌਂਸਪੁਰ ਕੱਟ (ਫਗਵਾੜਾ-ਬੰਗਾ-ਨਵਾਂਸ਼ਹਿਰ ਰੋਡ) ਵਿਖੇ ਲੱਗਣਗੇ।
ਉਪਰੋਕਤ ਸਾਰੇ ਅੰਤਰ-ਜ਼ਿਲ੍ਹਾ ਨਾਕਿਆਂ ’ਤੇ ਸਕਰੀਨਿੰਗ 24 ਘੰਟੇ ਹੋਵੇਗੀ ਅਤੇ ਸਮੁੱਚੀ ਸਕਰੀਨਿੰਗ ਦਾ ਇਕ ਨਿਰਧਾਰਤ ਪ੍ਰੋਫਾਰਮੇ ਵਿਚ ਪੂਰਾ ਰਿਕਾਰਡ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਜੇਕਰ ਕਿਸੇ ਵਿਅਕਤੀ ਵਿਚ ਖਾਂਸੀ, ਬੁਖਾਰ, ਫਲੂ ਆਦਿ ਵਰਗੇ ਲੱਛਣ ਪਾਏ ਜਾਂਦੇ ਹਨ, ਤਾਂ ਉਸ ਨੂੰ ਤੁਰੰਤ ਸਬੰਧਤ ਸਿਵਲ ਹਸਪਤਾਲ ਵਿਖੇ ਰੈਫਰ ਕੀਤਾ ਜਾਵੇਗਾ।

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …