Monday, September 21, 2026

ਜੁਡੀਸ਼ੀਅਲ ਕੌਂਸਲ ਨੇ ਪ੍ਰਵਾਸੀ ਮਜਦੂਰਾਂ ਨੂੰ ਵੰਡਿਆ ਖਾਣਾ

ਲੋਕ ਮਹਾਮਾਂਮਾਰੀ ਦੇ ਸੰਕਟ ‘ਚ ਸੰਯਮ ਤੇ ਹੌਂਸਲਾ ਬਣਾਈ ਰੱਖਣ- ਸ਼ਰਤ
ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ – ਸੰਧੂ) – ਕੋਰੋਨਾ ਮਹਾਂਮਾਰੀ ਦੇ ਕਾਰਨ ਕਰਫਿਊ ਦੇ ਚੱਲਦਿਆਂ ਜੋ ਪ੍ਰਵਾਸੀ ਮਜਦੂਰ ਆਪਣੇ ਪਰਿਵਾਰਾਂ ਦੇ ਨਾਲ PPNJ2504202011ਅੰਮ੍ਰਿਤਸਰ ਤੇ ਨਜ਼ਦੀਕੀ ਇਲਾਕਿਆਂ ਵਿਚ ਫੱਸੇ ਹੋਏ ਹਨ, ਉਨ੍ਹਾਂ ਦੇ ਭੋਜਨ ਦੀ ਵਿਵਸਥਾ ਜੂਡੀਸ਼ੀਅਲ ਕੌਂਸਲ ਵਲੋਂ ਲਗਾਤਾਰ ਕੀਤੀ ਜਾ ਰਹੀ ਹੈ।ਸੰਸਥਾ ਦੇ ਮੁਖੀ ਸ਼ਰਤ ਵਸ਼ਿਸ਼ਟ ਨੇ ਦੱਸਿਆ ਕਿ ਸੀ.ਜੀ.ਐਮ ਜੱਜ ਸੁਮਿਤ ਮੱਕੜ ਦੇ ਦਿਸ਼ਾ ਨਿਰਦੇਸ਼ਾਂ ਹੇਠ ਛੇਹਰਟਾ ਸਾਹਿਬ, ਖੰਡਵਾਲਾ, ਬੱਲ ਕਲਾਂ ਆਦਿ ਇਲਾਕਿਆਂ ਵਿਚ ਪੱਕਿਆ ਖਾਣਾ ਵੰਡਿਆ ਗਿਆ।ਇਸ ਸਮੇਂ ਥਾਣਾ ਮੁੱਖੀ ਛੇਹਰਟਾ ਰਾਜਵਿੰਦਰ ਕੌਰ ਨੇ ਸੋਸ਼ਲ ਡਿਸਟੈਂਸਿੰਗ ਦਾ ਪੁਰਾ ਪਾਲਣ ਕਰਵਾਉਂਦੇ ਹੋਏ ਬਣਦਾ ਯੋਗਦਾਨ ਪਾਇਆ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮਹਾਮਾਂਮਾਰੀ ਦੇ ਸੰਕਟ ਦੌਰਾਨ ਸੰਯਮ ਤੇ ਹੌਂਸਲਾ ਬਣਾਈ ਰੱਖਣ।ਇਸ ਮੋਕੇ ਸੰਸਥਾ ਦੇ ਰਜਿੰਦਰ ਸਾਹਨੀ, ਹਿੰਮਤ ਸਿੰਘ, ਸਾਹਿਲ ਅਰੋੜਾ ਆਦਿ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …