Friday, April 24, 2026

ਜੁਡੀਸ਼ੀਅਲ ਕੋਰਟ ਕੰਪਲੈਕਸ ‘ਚ ਵੀਡੀਓ ਕਾਨਫਰੰਸ ਰਾਹੀਂ ਹੋ ਰਹੀ ਹੈ ਜਰੂਰੀ ਮਾਮਲਿਆਂ ਦੀ ਸੁਣਵਾਈ

ਪਠਾਨਕੋਟ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੰਵਲਜੀਤ ਸਿੰਘ ਬਾਜਵਾ ਜਿਲ੍ਹਾ ਅਤੇ ਸ਼ੈਸਨ ਜੱਜ ਪਠਾਨਕੋਟ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਨਵੀਂ Legal1ਦਿੱਲੀ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜਿਲ੍ਹਾ ਕਚਿਹਰੀਆਂ ਪਠਾਨਕੋਟ ‘ਚ ਜਰੂਰੀ ਕੇਸਾਂ ਦੀ ਸੁਣਵਾਈ ਲਈ ਵੀਡਿਓ ਕਾਨਫਰੰਸ ਦੀ ਸਹੂਲਤ 15 ਅਪ੍ਰੈਲ 2020 ਤੋਂ ਮੁਹੱਈਆ ਕਰਵਾਈ ਗਈ ਹੈ ।
                       ਜਿਲਾ ਕਾਨੂੰਨੀ ਸੇਵਾਵਾ ਅਥਾਰਟੀ ਪਠਾਨਕੋਟ ਸਕੱਤਰ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਮਾਨਯੋਗ ਜਿਲ੍ਹਾ ਅਤੇ ਸ਼ੈਸਨ ਜੱਜ ਪਠਾਨਕੋਟ ਰਾਹੀ ਕਰੋਨਾ ਵਾਇਰਸ ਤੋਂ ਸੁਰੱਖਿਆ ਅਤੇ ਸਾਵਧਾਨੀ ਲਈ ਇਹ ਕਦਮ ਚੁੱਕਿਆ ਗਿਆ ਹੈ ਤਾਂ ਜੋ ਵਕੀਲਾਂ, ਜਾਂਚ ਅਧਿਆਰੀਆਂ ਅਤੇ ਜਨਤਾ ਨੂੰ ਅਦਾਲਤ ਵਿੱਚ ਨਾ ਆਉਣਾ ਪਵੇ। ਵਰਚੁਅਲ ਅਦਾਲਤ ਦੀ ਸਹੂਲਤ ਨਾਲ ਪਠਾਨਕੋਟ ਵਿੱਚ ਹੁਣ ਤੱਕ 50 ਬੇਲ ਐਪਲੀਕੇਸ਼ਨ ਅਤੇ 21 ਸੁਪਰਦਾਰੀ ਮਾਮਲਿਆਂ ਦੀ ਸੁਣਵਾਈ ਕੀਤੀ ਗਈ ਹੈ।ਕੰਪਿਉਟਰ ਦੇ ਰਾਹੀਂ ਸਾਰੇ ਦਾਵੇਦਾਰ ਆਪਣੇ ਥਾਂ ਤੋਂ ਵਰਚੁਅਲ ਅਦਾਲਤ ਦੀ ਆਈ.ਡੀ ਨੂੰ ਸਵਿੱਚ ਆਨ ਕਰਦੇ ਹਨ ਅਤੇ ਮਾਮਲਿਆਂ ਦੀ ਸੁਣਵਾਈ ਹੁੰਦੀ ਹੈ ।
                  ਨਵਦੀਪ ਸੈਣੀ ਪ੍ਰਧਾਨ ਜਿਲ੍ਹਾ ਬਾਰ ਐਸੋਸੀਏਸ਼ਨ ਪਠਾਨਕੋਟ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ‘ਚ ਕਰੋਨਾ ਵਾਇਰਸ ਦੀ ਬਿਮਾਰੀ ਅਤੇ ਇਸ ਦੀ ਰੋਕਥਾਮ ਲਈ ਜਿਲਾ ਅਤੇ ਸੈਸ਼ਨ ਜੱਜ ਪਠਾਨਕੋਟ ਵਲੋਂ ਉਠਾਏ ਗਏ ਕਦਮ ਸਰਹਣਯੋਗ ਹਨ ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …