Saturday, September 19, 2026

ਪੁਲਿਸ ਮੁਲਾਜ਼ਮ ਆਪਣੀ ਕਿਰਤ ਕਮਾਈ ‘ਚੋਂ ਲੋੜਵੰਦਾਂ ਦੀ ਕਰ ਰਿਹਾ ਮਦਦ

ਅੰਮ੍ਰਿਤਸਰ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜਿੱਥੇ ਪਿਛਲੇ ਕਈ ਦਿਨਾਂ ਤੋਂ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਪੰਜਾਬ ਪੁਲੀਸ ਦੇ ਮੁਲਾਜ਼ਮ ਦਿਨ ਰਾਤ PPNJ2604202009ਕੋਰੋਨਾ ਮਹਾਂਮਾਰੀ ਨੂੰ ਹਰਾਉਣ ਤੇ ਲੋਕਾਂ ਦੀ ਜਾਨ ਬਚਾਉਣ ਵਿੱਚ ਲੱਗੇ ਹੋਏ ਹਨ, ਉਥੇ ਇੰਨ੍ਹਾਂ ਮੁਲਾਜ਼ਮਾਂ ਵਿੱਚੋਂ ਕੁੱਝ ਅਜਿਹੇ ਵੀ ਹਨ।ਜਿਹੜੇ ਆਪਣੀ ਕਿਰਤ ਕਮਾਈ ਵਿੱਚੋਂ ਗ਼ਰੀਬਾਂ ਦੀ ਮਦਦ ਲਈ ਘਰ-ਘਰ ਜਾ ਕੇ ਰਾਸ਼ਨ ਵੰਡ ਰਹੇ ਹਨ।ਪੁਲੀਸ ਜਿਲ੍ਹਾ ਤਰਨ ਤਾਰਨ ਵਿਖੇ ਤਾਇਨਾਤ ਪੁਲਿਸ ਮੁਲਾਜ਼ਮ ਹੌਲਦਾਰ ਸਰਬਜੀਤ ਸਿੰਘ ਰਾਤ ਵੇਲੇ ਆਪਣੀ ਡਿਊਟੀ ਨਿਭਾਅ ਕੇ ਦਿਨ ਵਿੱਚ ਆਪਣੇ ਪਰਿਵਾਰ ਦੀ ਮਦਦ ਨਾਲ ਆਪਣੀ ਜੇਬ ਵਿੱਚੋਂ ਖਰਚ ਕਰ ਕੇ ਲੋੜਵੰਦਾਂ ਨੂੰ ਰਾਸ਼ਨ ਦੀਆਂ ਕਿੱਟਾਂ ਬਣਾ ਕੇ ਵੰਡ ਰਹੇ ਹਨ।ਜਿਸ ਵਿੱਚ ਆਟਾ, ਸਰੋਂ ਦਾ ਤੇਲ, ਦਾਲਾਂ, ਖੰਡ ਪੱਤੀ, ਪਿਆਜ, ਆਲੂ, ਲੂਣ ਆਦਿ ਰੋਜ਼ਾਨਾ ਦੀਆਂ ਜ਼ਰੂਰਤਮੰਦ ਚੀਜ਼ਾਂ ਦੀ ਘਰ-ਘਰ ਜਾ ਕੇ ਸਪਲਾਈ ਕਰ ਰਹੇ ਹਨ।
           ਅੰਮ੍ਰਿਤਸਰ ਦੇ ਪਿੰਡ ਜੋਗਾ ਸਿੰਘ ਵਾਲਾ ਦੇ ਹੌਲਦਾਰ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਕਰਫਿਊ ਦੌਰਾਨ ਗਰੀਬ ਲੋਕ ਮਜ਼ਦੂਰੀ ‘ਤੇ ਨਹੀ ਜਾ ਸਕਦੇ।ਉਨਾਂ ਅਜਿਹੇ ਲੋੜਵੰਦਾਂ ਨੂੰ ਰਾਸ਼ਨ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਹੈ।ਮੁਹੱਲਾ ਗੋਗਲਪੁਰਾ ਦੇ ਐਮ.ਸੀ ਤਿਲਕ ਰਾਜ ਨੇ ਇਸ ਉਪਰਾਲੇ ਦੀ ਤਰੀਫ਼ ਕਰਦਿਆਂ ਕਿਹਾ ਕਿ ਇਹੋ ਜਿਹੇ ਮੁਲਾਜ਼ਮ ਸਾਡੇ ਸਮਾਜ ਲਈ ਮਾਰਗਦਰਸ਼ਕ ਹਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …